ਹਰਕੀਰਤ ਕੌਰ ਚਹਿਲ ਦੀ ਸਵੈ-ਜੀਵਨੀ ‘ਇੰਝ ਪ੍ਰਦੇਸਣ ਹੋਈ’ ਲੋਕ ਅਰਪਣ

0
679

ਸੰਗਰੂਰ . ਸਾਹਿਤ ਸਿਰਜਣਾ ਮੰਚ ਅਮਰਗੜ੍ਹ ਵਲੋਂ ਪਰਵਾਸੀ ਲੇਖਿਕਾ ਹਰਕੀਰਤ ਕੌਰ ਚਹਿਲ ਦੀ ਸਵੈ-ਜੀਵਨੀ ਦਾ ਅੰਸ਼ ਪੁਸਤਕ ‘ਇੰਝ ਪ੍ਰਦੇਸਣ ਹੋਈ’ ਦਾ ਲੋਕ ਅਰਪਣ ਪ੍ਰੋ ਹਰਿੰਦਰ ਸਿੰਘ ਮਹਿਬੂਬ ਯਾਦਗਾਰੀ ਲਾਇਬ੍ਰੇਰੀ ਝੂੰਦਾਂ (ਅਮਰਗੜ੍ਹ) ਵਿਚ ਕੀਤਾ ਗਿਆ। ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਮੱਦੇਨਜ਼ਰ ਬਹੁਤ ਹੀ ਘੱਟ ਵਿਦਵਾਨ ਲੇਖਕਾਂ ਨੇ ਇਕੱਤਰਤਾ ਵਿਚ ਕਿਤਾਬ ਉਪਰ ਵਿਚਾਰ-ਚਰਚਾ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਸ਼ਾਇਰਾ ਸੁਖਦੀਪ ਕੌਰ ਬਿਰਧਨੋ ਨੇ ਖੂਬਸੂਰਤ ਗੀਤ ਗਾ ਕੇ ਕੀਤੀ। ਇਸ ਉਪਰੰਤ ਕਿਤਾਬ ਲੋਕ ਅਰਪਣ ਕੀਤੀ ਗਈ। ਸਮਾਗਮ ਦਾ ਮੰਚ ਸੰਚਾਲਨ ਕਰ ਰਹੇ ਮੰਚ ਦੇ ਪ੍ਰਧਾਨ ਕਹਾਣੀਕਾਰ ਜਤਿੰਦਰ ਹਾਂਸ ਨੇ ਕੈਨੇਡਾ ਵਸਦੀ ਲੇਖਿਕਾ ਹਰਕੀਤ ਕੌਰ ਚਹਿਲ ਦੇ ਜੀਵਨ ਤੇ ਰਚਨਾ ਸੰਸਾਰ ਬਾਰੇ ਭਾਵਪੂਰਤ ਗੱਲਾਂ ਕੀਤੀਆਂ।

ਕਿਤਾਬ ਉਪਰ ਗੱਲ ਕਰਦੇ ਹੋਏ ਕਹਾਣੀਕਾਰ ਜਸਵੀਰ ਰਾਣਾ ਨੇ ਸਵੈ-ਜੀਵਨੀ ਦੀ ਵਿਧਾ, ਗਲਪਕਾਰੀ ਦਾ ਹੁਨਰ, ਕਾਵਿਕ ਭਾਸ਼ਾ-ਸ਼ੈਲੀ, ਇਕ ਪੰਜਾਬੀ ਮਨੁੱਖ ਦੇ ਪਰਵਾਸੀ ਹੋਣ ਤੱਕ ਦੀ ਗਾਥਾ ਨੂੰ ਬਿਰਤਾਂਤ ਵਿਚ ਢਾਲਣ ਦੀ ਪ੍ਰਕਿਰਿਆ ਤੋਂ ਲੈ ਕੇ ਹਰਕੀਰਤ ਕੌਰ ਚਹਿਲ ਦੀ ਵਾਸ-ਪ੍ਰਵਾਸ ਦੀ ਜ਼ਿੰਦਗੀ ਦੇ ਸਵੈਜੀਵਨੀ ਮੂਲਕ ਅਨੁਭਵਾਂ ਦੀ ਅਰਥ ਸਿਰਜਣਾ ਉਪਰ ਵਿਸਥਾਰ ਵਿਚ ਚਰਚਾ ਕੀਤੀ। ਵਿਚਾਰ-ਚਰਚਾ ਦੀ ਲੜੀ ਵਿਚ ਦਿ ਲਿਟਰੇਰੀ ਜਿਊਲਜ਼ ਦੇ ਸੰਚਾਲਕ ਅੰਮ੍ਰਿਤਬੀਰ ਕੌਰ ਤੇ ਸ਼ੁਭਮ ਨੇ ਆਪਣੇ ਪ੍ਰਕਾਸ਼ਨ ਕਾਰਜ, ਸਾਹਿਤ ਕਲਾ ਤੇ ਇੰਝ ਪ੍ਰਦੇਸਣ ਹੋਈ ਸਵੈ-ਜੀਵਨੀ ਦੇ ਹਵਾਲੇ ਨਾਲ ਆਪਣੇ ਕੰਮ ਕਰਨ ਤੇ ਤਰੀਕੇ ਔਰ ਉਦੇਸ਼ ਉਪਰ ਵਿਸ਼ੇਸ਼ ਚਾਨਣਾ ਪਾਇਆ। ਸੰਵਾਦ ਵਿਚ ਕਹਾਣੀਕਾਰ ਮਲਕੀਤ ਬਿਲਿੰਗ, ਮਿੰਟੂ ਮਸੀਹ, ਕਹਾਣੀਕਾਰ ਹਰਪਾਲ ਚੌਂਦਾ, ਰੁਪਿੰਦਰ ਰੌਕਸੀ, ਅੰਮ੍ਰਿਤਪਾਲ ਸਿੰਘ, ਹਰਵਿੰਦਰ ਕੌਰ ਢੀਂਡਸਾ, ਤੇ ਜਤਿੰਦਰ ਸਿੰਘ ਢੀਂਡਸਾ ਨੇ ਤੇ ਭਾਗ ਲਿਆ ਤੇ ਅੰਤ ਵਿਚ ਕਹਾਣੀਕਾਰ ਤੇ ਨਾਵਲਕਾਰ ਜਸਵੀਰ ਰਾਣਾ ਨੇ ਹਾਜ਼ਰ ਸਖਸ਼ੀਅਤਾਂ ਦਾ ਧੰਨਵਾਦ ਕੀਤਾ।