ਜਲੰਧਰ | ਹੱਥਾਂ ‘ਚ ਲਾਲ ਚੂੜਾ ਪਾਈ ਆਈਟੀ ਕੰਪਨੀ ਵਿੱਚ ਨੌਕਰੀ ਕਰਨ ਵਾਲੀ ਗੁਰਪ੍ਰੀਤ ਕੌਰ ਹੁਣ ਆਪਣੇ ਜੀਵਨਸਾਥੀ ਨਾਲ ਪੀਜ਼ਾ ਤੇ ਬਰਗਰ ਬਣਾਉਂਦੀ ਹੈ।
ਜੈਪੁਰ ਦੀ ਰਹਿਣ ਵਾਲੀ ਗੁਰਪ੍ਰੀਤ ਦਾ ਜਲੰਧਰ ਵਿਆਹ ਹੋਇਆ ਤਾਂ ਇੱਥੇ ਕੋਈ ਆਈਟੀ ਕੰਪਨੀ ਨਹੀਂ ਸੀ। ਗੁਰਪ੍ਰੀਤ ਨੇ ਦੂਜੇ ਸ਼ਹਿਰ ਜਾ ਨੌਕਰੀ ਕਰਨ ਨਾਲੋਂ ਆਪਣੇ ਪਤੀ ਦੇ ਫੂਡ ਸਟਾਲ ‘ਤੇ ਕੰਮ ਕਰਨਾ ਬੇਹਤਰ ਸਮਝਿਆ। ਗੁਰਪ੍ਰੀਤ ਦੀ ਇਸ ਸੋਚ ਦੇ ਹਰ ਪਾਸੇ ਚਰਚੇ ਹੋ ਰਹੇ ਹਨ।
ਗੁਰਪ੍ਰੀਤ ਦਾ ਵਿਆਹ ਕਰੀਬ ਇੱਕ ਸਾਲ ਪਹਿਲਾਂ ਹੋਇਆ ਸੀ। ਪਿਛਲੇ ਚਾਰ ਮਹੀਨਿਆਂ ਤੋਂ ਉਹ ਆਪਣੇ ਪਤੀ .. ਨਾਲ ਫੂਡ ਸਟਾਲ ‘ਤੇ ਕੰਮ ਕਰਦੀ ਹੈ।
ਗੁਰਪ੍ਰੀਤ ਨੇ ਦੱਸਿਆ ਕਿ ਜਲੰਧਰ ‘ਚ ਕੋਈ ਆਈਟੀ ਕੰਪਨੀ ਹੈ ਤੇ ਨੌਕਰੀ ਲਈ ਸ਼ਹਿਰ ਬਦਲਣਾ ਪੈਣਾ ਸੀ। ਫੈਮਿਲੀ ਨਾਲ ਸਲਾਹ ਤੋਂ ਬਾਅਦ ਮੈਂ ਪਤੀ ਦਾ ਸਾਥ ਦੇਣਾ ਹੀ ਠੀਕ ਸਮਝਿਆ। ਹੁਣ ਸੈਟਿੰਗ ਹੋ ਗਈ ਹੈ। ਰਾਤ ਤੱਕ ਅਸੀਂ ਇਕੱਠੇ ਹੀ ਕੰਮ ਕਰਦੇ ਹਾਂ।
ਗੁਰਪ੍ਰੀਤ ਦੇ ਪਤੀ ਸਹਿਜ ਅਰੋੜਾ ਦਾ ਮੰਨਣਾ ਹੈ ਕਿ ਜ਼ਿੰਦਗੀ ‘ਚ ਔਰਤ ਦਾ ਅਹਿਮ ਰੋਲ ਹੈ। ਮੈਂ ਪੜ੍ਹਾਈ ਦੇ ਨਾਲ-ਨਾਲ 8 ਸਾਲ ਦੀ ਉਮਰ ਤੋਂ ਹੀ ਕੰਮ ਕਰਦਾ ਹਾਂ। ਪਹਿਲਾਂ ਮਾਂ ਕੰਮ ‘ਚ ਹੱਥ ਵੰਡਾਉਂਦੇ ਸਨ। ਹੁਣ ਜੀਵਨ ਸਾਥਣ ਨੇ ਕੰਮ ਸੰਭਾਲ ਲਿਆ ਹੈ।
ਜਿੰਦਗੀ ਲੀਹ ‘ਤੇ ਆ ਗਈ ਹੈ। ਅਸੀਂ ਇਕੱਠੇ ਕੰਮ ਕਰਦੇ ਹਾਂ, ਖੁਸ਼ ਹਾਂ।