ਨਿਊਜ਼ੀਲੈਂਡ ’ਚ ਸਿੱਖ ਨੌਜਵਾਨ ਦਾ ਗਲਾ ਵੱ.ਢ ਕੇ ਕ.ਤਲ, ਲੁਧਿਆਣਾ ਦਾ ਰਹਿਣ ਵਾਲਾ ਸੀ ਗੁਰਜੀਤ ਸਿੰਘ

0
1578

ਲੁਧਿਆਣਾ, 30 ਜਨਵਰੀ | ਵਿਦੇਸ਼ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਨਿਊਜ਼ੀਲੈਂਡ ਦੇ ਦੱਖਣੀ ਟਾਪੂ ਦੇ ਸ਼ਹਿਰ ਪਾਇਨ ਹਿੱਲ ’ਚ ਇਕ ਸਿੱਖ ਨੌਜਵਾਨ ਦੀ ਲਾਸ਼ ਮਿਲੀ ਹੈ। 27 ਸਾਲ ਦੇ ਗੁਰਜੀਤ ਸਿੰਘ ਦੀ ਖ਼ੂਨ ਨਾਲ ਲੱਥਪਥ ਲਾਸ਼ ਨੇੜੇ ਕੱਚ ਖਿੱਲਰਿਆ ਪਿਆ ਸੀ ਅਤੇ ਉਸ ਦਾ ਗਲਾ ਵੱਢ ਕੇ ਕਤਲ ਕੀਤਾ ਗਿਆ ਲੱਗਦਾ ਹੈ।

ਲੁਧਿਆਣਾ ਦੇ ਪਿੰਡ ਪਮਾਲ ਦਾ ਰਹਿਣ ਵਾਲਾ ਗੁਰਜੀਤ ਸਿੰਘ 2015 ’ਚ ਸਟੱਡੀ ਵੀਜ਼ੇ ’ਤੇ ਨਿਊਜ਼ੀਲੈਂਡ ਗਿਆ ਸੀ। ਉਹ 3 ਵੱਡੀਆਂ ਭੈਣਾਂ ਦਾ ਇਕੋ-ਇਕ ਭਰਾ ਸੀ ਅਤੇ 6 ਕੁ ਮਹੀਨੇ ਪਹਿਲਾਂ ਹੀ ਉਹ ਪੰਜਾਬ ’ਚ ਵਿਆਹ ਕਰਵਾ ਕੇ ਗਿਆ ਸੀ। ਉਸ ਨੇ ਆਪਣੀ ਪਤਨੀ ਨੂੰ ਵੀ ਆਪਣੇ ਕੋਲ ਸੱਦਿਆ ਸੀ, ਜਿਸ ਨੇ 2 ਹਫ਼ਤੇ ਬਾਅਦ ਹੀ ਨਿਊਜ਼ੀਲੈਂਡ ਆਉਣਾ ਸੀ। ਦੋਸਤ ਗੁਰਜੀਤ ਦੇ ਘਰ ਪੁੱਜਾ ਤਾਂ ਖ਼ੂਨ ’ਚ ਲੱਥਪਥ ਲਾਸ਼ ਵੇਖ ਕੇ ਹੈਰਾਨ ਰਹਿ ਗਿਆ ਅਤੇ ਪੁਲਿਸ ਨੂੰ ਬੁਲਾਇਆ। ਪੁਲਿਸ ਨੇ ਕਿਹਾ ਕਿ ਪੋਸਟਮਾਰਟਮ ਬੁੱਧਵਾਰ ਨੂੰ ਕ੍ਰਾਈਟਚਰਚ ਵਿਖੇ ਹੋਵੇਗਾ।

ਗੁਰਜੀਤ ਸਿੰਘ ਦੀ ਮੌਤ ਦੀ ਖ਼ਬਰ ਸੁਣ ਕੇ ਉਸ ਦਾ ਪੂਰਾ ਪਰਿਵਾਰ ਸਦਮੇ ’ਚ ਹੈ। ਗੁਰਜੀਤ ਇਕ ਫ਼ਾਈਬਰ ਤਾਰਾਂ ਬਣਾਉਣ ਵਾਲੀ ਕੰਪਨੀ ਕੋਰਸ ’ਚ ਟੈਕਨੀਸ਼ੀਅਨ ਦਾ ਕੰਮ ਕਰਦਾ ਸੀ।