ਗੁਰਦਾਸਪੁਰ ਦੇ 20 ਸਾਲਾਂ ਦੇ ਮੁੰਡੇ ਨੇ ਤੋੜਿਆ ਬਰੂਸਲੀ ਦਾ ਰਿਕਾਰਡ, ਦੋ ਵਾਰ ਆਪਣੇ ਨਾਂ ਕੀਤਾ ‘ਗਿੰਨੀਜ਼ ਬੁਕ ਆਫ ਵਰਲਡ ਰਿਕਾਰਡ’

0
11807

ਗੁਰਦਾਸਪੁਰ। ਗੁਰਦਾਸਪੁਰ ਦੇ ਇਕ ਮੁੰਡੇ ਨੇ ਉਹ ਕੰਮ ਕਰ ਦਿਖਾਇਆ ਜੋ ਹਰ ਕਿਸੇ ਦੀ ਵੱਸ ਦੀ ਗੱਲ ਨਹੀਂਂ। ਦੇਸੀ ਤਰੀਕੇ ਨਾਲ ਜਿੰਮ ਲਾ ਕੇ ਤੇ ਦੇਸੀ ਖੁਰਾਕ ਨਾਲ ਮਾਰਕਾ ਮਾਰਦਿਆਂ ਦੁਨੀਆ ਦੇ ਕਰਾਟੇ ਚੈਂਪੀਅਨ ਬਰੂਸਲੀ ਦਾ ਰਿਕਾਰਡ ਤੋੜ ਦਿੱਤਾ। ਕੁੰਵਰ ਅੰਮ੍ਰਿਤ ਨਾਂ ਦੇ ਇਸ ਮੁੰਡੇ ਨੇ ਆਪਣੀ ਪਿੱਠ ਉੇਤੇ 20 ਕਿੱਲੋ ਭਾਰ ਰੱਖ ਕੇ ਆਪਣੀਆਂ ਉਂਗਲਾਂ ਉਤੇ 86 ਪੁੱਛਅੱਪ ਲਗਾਏ, ਬਰੂਸਲੀ ਦਾ 83 ਪੁੱਛਅੱਪ ਦਾ ਰਿਕਾਰਡ ਸੀ। ਜੋ ਇਸਨੇ ਬ੍ਰੇਕ ਕਰ ਦਿੱਤਾ। ਇਸ 20 ਸਾਲਾ ਮੁੰਡੇ ਨੇ ‘ਲਿਮਕਾ ਬੁੱਕ ਆਫ ਰਿਕਾਰਡ’ ਵੀ ਤੋੜਿਆ ਹੈ।

ਕੁੰਵਰ ਅੰਮ੍ਰਿਤ ਦੇ ਚਾਚਾ ਜੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅਜੇ ਤੱਕ ਸਰਕਾਰਾਂ ਨੇ ਉਨ੍ਹਾਂ ਦੇ ਮੁੰਡੇ ਦੀ ਸਾਰ ਨਹੀਂ ਲਈ। ਉਸਨੇ ਦੱਸਿਆ ਕਿ ਉਸਨੂੰ ਤਾਂ ਕਦੇ ਕਿਸੇ ਨੇ ਵੀ ਸਨਮਾਨਤ ਨਹੀਂ ਕੀਤਾ। ਕਦੇ ਮੁੱਖ ਮੰਤਰੀ ਤਾਂ ਕੀ ਆਪਣੇ ਹਲਕੇ ਦੇ MLA ਨੇ ਵੀ ਸਾਰ ਨਹੀਂ ਲਈ।

ਕੁੰਵਰ ਅੰਮ੍ਰਿਤ ਦਾ ਵੀ ਕਹਿਣਾ ਹੈ ਕਿ ਉਸਨੂੰ ਸਰਕਾਰਾਂ ਉਤੇ ਗਿਲਾ ਹੈ। ਉਸਨੇ ਆਪਣੀ ਮਿਹਨਤ ਨਾਲ ਇਹ ਰਿਕਾਰਡ ਤੋੜਿਆ, ਉਹ ਵੀ ਉਸਨੇ ਸਿਰਫ ਦੇਸੀ ਖੁਰਾਕ ਖਾ ਕੇ ਤੇ ਆਪਣੇ ਘਰੇ ਬਣਾਏ ਦੇਸੀ ਜਿਮ ਨਾਲ। ਪਰ ਫਿਰ ਵੀ ਕਿਸੇ ਨੇ ਉਸਦੀ ਸਾਰ ਨਹੀਂ ਲਈ। ਕਿਸੇ ਨੇ ਕਦੇ ਸਨਮਾਨਤ ਨਹੀਂ ਕੀਤਾ।

ਕੁੰਵਰ ਨੇ ਦੱਸਿਆ ਕਿ ਅਸਾਮ ਦੇ ਮੁੰਡੇ ਨੇ ਸਿਰਫ ਦੋ ਰਿਕਾਰਡ ਤੋੜੇ ਹਨ ਤੇ ਪ੍ਰਧਾਨ ਮੰਤਰੀ ਨੇ ਉਸਨੂੰ ਮਨ ਕੀ ਬਾਤ ਪ੍ਰੋਗਰਾਮ ਵਿਚ ਸੱਦ ਕੇ ਸਨਮਾਨਤ ਕੀਤਾ। ਪਰ ਮੇਰੇ ਮਾਮਲੇ ਵਿਚ ਪ੍ਰਧਾਨ ਮੰਤਰੀ ਤਾਂ ਕੀ ਮੇਰੇ ਹਲਕੇ ਦੇ MLA ਨੇ ਵੀ ਮੇਰੀ ਸਾਰ ਨਹੀਂ ਲਈ।