ਗੁਰਦਾਸਪੁਰ (ਜਸਵਿੰਦਰ ਬੇਦੀ) | ਕਲਯੁਗੀ ਮਾਮੇ ਵੱਲੋਂ ਆਪਣੇ 8 ਸਾਲਾ ਭਾਣਜੇ ਦੇ ਸਿਰ ‘ਚ ਕਹੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਮ੍ਰਿਤਕ ਭਾਣਜਾ ਨਾਨਕੇ ਆਪਣੀ ਨਾਨੀ ਦੇ ਭੋਗ ਸਮਾਗਮ ‘ਤੇ ਆਇਆ ਹੋਇਆ ਸੀ। ਮਾਮੇ ਨੇ ਭਾਣਜੇ ਦਾ ਉਸ ਵੇਲੇ ਕਤਲ ਕੀਤਾ, ਜਦੋਂ ਮ੍ਰਿਤਕ ਭਾਣਜਾ ਬੱਚਿਆਂ ਨਾਲ ਖੇਡ ਰਿਹਾ ਸੀ। ਪੁਲਿਸ ਨੇ ਕਤਲ ਦਾ ਕੇਸ ਦਰਜ ਕਰਦੇ ਹੋਏ ਕਾਤਲ ਮਾਮੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਾਂਚ ਕਰ ਰਹੇ ਐੱਸਐੱਚਓ ਅਮਨਦੀਪ ਸਿੰਘ ਦੱਸਿਆ ਕਿ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਰਹਿਣ ਵਾਲੇ ਹਰਮਨਜੋਤ ਸਿੰਘ (8) ਨੂੰ ਉਸ ਦੇ ਰਿਸ਼ਤੇ ‘ਚ ਲੱਗਦੇ ਮਾਮੇ ਨੇ ਹੀ ਸਿਰ ਵਿੱਚ ਕਹੀ ਦੇ ਵਾਰ ਕਰਕੇ ਕਤਲ ਕਰ ਦਿੱਤਾ।
ਮ੍ਰਿਤਕ ਬੱਚਾ ਬਟਾਲਾ ਨੇੜੇ ਪਿੰਡ ਡੇਅਰੀਵਾਲ ਦਰੋਗਾ ਆਪਣੇ ਨਾਨਕੇ ਆਇਆ ਹੋਇਆ ਸੀ, ਜਦੋਂ ਉਹ ਬੱਚਿਆਂ ਨਾਲ ਖੇਡ ਰਿਹਾ ਸੀ ਤਾਂ ਉਦੋਂ ਗੁਆਂਢ ‘ਚ ਰਹਿੰਦੇ ਉਸ ਦੇ ਰਿਸ਼ਤੇ ਵਿੱਚ ਲੱਗਦੇ ਮਾਮੇ ਜਰਨੈਲ ਸਿੰਘ ਨੇ ਉਸ ਦਾ ਕਤਲ ਕਰ ਦਿੱਤਾ।
ਪੁਲਿਸ ਨੇ ਕੇਸ ਦਰਜ ਕਰਕੇ ਕਤਲ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।