ਗੁਰਦਾਸਪੁਰ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਪਿੰਡ ਧਾਰੀਵਾਲ ਕਲਾਂ ਦੇ ਡੇਰਾ ਪੱਡਿਆਂ ਵਿਚ ਸਵਾ 2 ਸਾਲ ਦੇ ਬੱਚੇ ਦੀ ਟਿਊਬਵੈੱਲ ਦੇ ਚੁਬੱਚੇ ‘ਚ ਡੁੱਬਣ ਕਾਰਨ ਮੌਤ ਹੋ ਗਈ। ਬੱਚੇ ਦੀ ਪਛਾਣ ਅਗਮਜੋਤ ਸਿੰਘ ਪੁੱਤਰ ਇਕਬਾਲ ਸਿੰਘ ਪੱਡਾ ਵਜੋਂ ਹੋਈ ਹੈ।

ਮ੍ਰਿਤਕ ਬੱਚੇ ਦੀ ਮਾਤਾ ਸਰਕਾਰੀ ਹਾਈ ਸਕੂਲ ਡੇਹਰੀਵਾਲ ਦਰੋਗਾ ‘ਚ ਅਧਿਆਪਕਾ ਹੈ। ਬੱਚੇ ਦੇ ਚਾਚੇ ਨੇ ਦੱਸਿਆ ਕਿ ਅਗਮਜੋਤ ਆਪਣੀ ਭੈਣ ਅਸ਼ਮੀਤ ਕੌਰ ਤੋਂ 9 ਸਾਲ ਬਾਅਦ ਪੈਦਾ ਹੋਇਆ ਸੀ। ਉਨ੍ਹਾਂ ਮੁਤਾਬਕ ਅਗਮਜੋਤ ਸਿੰਘ ਖੇਡਦਾ ਹੋਇਆ ਅਚਾਨਕ ਘਰ ਦੇ ਬਾਹਰ ਚਲਾ ਗਿਆ। ਕੁਝ ਸਮਾਂ ਉਹ ਘਰ ਦੇ ਅੰਦਰ ਨਾ ਆਇਆ ਤਾਂ ਭਾਲ ਕਰਦੇ ਹੋਏ ਜਦੋਂ ਘਰ ਦੇ ਬਾਹਰਵਾਰ ਚੱਲ ਰਹੇ ਟਿਊਬਵੈੱਲ ਦੇ ਚੁਬੱਚੇ ਕੋਲ ਪੁੱਜੇ ਤਾਂ ਦੇਖਿਆ ਕਿ ਅਗਮਜੋਤ ਦੀ ਪਾਣੀ ਵਿਚ ਡੁੱਬਣ ਨਾਲ ਮੌਤ ਹੋ ਚੁੱਕੀ ਸੀ।

ਕੁਝ ਸਮਾਂ ਉਹ ਘਰ ਦੇ ਅੰਦਰ ਨਾ ਆਇਆ ਤਾਂ ਉਹ ਉਸ ਦੀ ਭਾਲ ਕਰਦੇ ਹੋਏ ਜਦੋਂ ਬਾਹਰ ਗਏ ਤਾਂ ਟਿਊਬਵੈੱਲ ਦੇ ਚੁਬੱਚੇ ਕੋਲ ਦੇਖਿਆ ਕਿ ਅਗਮਜੋਤ ਦੀ ਪਾਣੀ ਵਿਚ ਡੁੱਬਣ ਨਾਲ ਮੌਤ ਹੋ ਚੁੱਕੀ ਸੀ। ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ।