ਜੀ.ਟੀ. ਰੋਡ ਸਰਹਿੰਦ ‘ਤੇ ਭਿਆਨਕ ਹਾਦਸਾ, ਦਰਬਾਰ ਸਾਹਿਬ ਤੋਂ ਦਿੱਲੀ ਜਾ ਰਹੇ ਚਾਰ ਲੋਕਾਂ ਦੀ ਮੌਤ

0
1027

ਫ਼ਤਹਿਗੜ੍ਹ ਸਾਹਿਬ। ਸਰਹਿੰਦ ਜੀ.ਟੀ. ਰੋਡ ਚਾਵਲਾ ਚੌਕ ਨਜ਼ਦੀਕ ਨੈਸ਼ਨਲ ਹਾਈਵੇ ‘ਤੇ ਵਾਪਰੇ ਸੜਕ ਹਾਦਸੇ ‘ਚ 3 ਔਰਤਾਂ ਸਮੇਤ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ।

ਜਾਣਕਾਰੀ ਅਨੁਸਾਰ ਉਕਤ ਪਰਿਵਾਰ ਦਿੱਲੀ ਤੇ ਰਿਵਾੜੀ ਦੇ ਰਹਿਣ ਵਾਲਾ ਹੈ, ਜੋ ਕਿ ਅੰਮ੍ਰਿਤਸਰ ਤੋਂ ਮੱਥਾ ਟੇਕਣ ਉਪਰੰਤ ਆਰਟੀਕਾ ਕਾਰ ‘ਚ ਵਾਪਸ ਪਰਤ ਰਹੇ ਸਨ।

ਚਾਵਲਾ ਚੌਕ ਨਜ਼ਦੀਕ ਇਨ੍ਹਾਂ ਦੀ ਕਾਰ ਕਿਸੇ ਅਗਿਆਤ ਟਰੱਕ ਪਿੱਛੇ ਟਕਰਾ ਗਈ, ਜਿਸ ਕਾਰਨ ਮੌਕੇ ‘ਤੇ ਹੀ ਇਕ ਵਿਅਕਤੀ ਸਮੇਤ ਤਿੰਨ ਔਰਤਾਂ ਦੀ ਮੌਤ ਹੋ ਗਈ, ਜਦਕਿ ਹੋਰ ਤਿੰਨ ਵਿਅਕਤੀਆਂ ਨੂੰ ਇਲਾਜ ਲਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਹੈ।

ਦੱਸਿਆ ਜਾ ਰਿਹਾ ਹੈੈ ਕਿ ਹਾਦਸਾ ਇੰਨਾ ਖਤਰਨਾਕ ਸੀ ਕਿ ਮੌਕੇ ਉਤੇ ਹੀ ਚਾਰ ਲੋਕਾਂ ਦੀ ਮੌਤ ਹੋ ਗਈ ਸੀ। ਜੋ ਜਿਆਦਾ ਜ਼ਖਮੀ ਹੋਏ ਸਨ, ਊਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।