ਜਲੰਧਰ ਦੇ ਮਸ਼ਹੂਰ ਚੱਢਾ ਮੋਬਾਈਲ ਹਾਊਸ ‘ਤੇ GST ਦਾ ਛਾਪਾ, ਸਾਰਾ ਡਾਟਾ ਚੈੱਕ ਕੀਤਾ ਜਾ ਰਿਹਾ

0
1326

ਜਲੰਧਰ | ਸ਼ਹਿਰ ਦੇ ਮਸ਼ਹੂਰ ਚੱਢਾ ਮੋਬਾਈਲ ਹਾਊਸ ‘ਤੇ ਜੀਐਸਟੀ ਵਿਭਾਗ ਦੀ ਟੀਮ ਨੇ ਰੇਡ ਮਾਰੀ ਹੈ। ਟੀਮ ਵਲੋਂ ਚੱਢਾ ਮੋਬਾਈਲ ਹਾਊਸ ਦੀ ਤਲਾਸ਼ੀ ਕੀਤੀ ਜਾ ਰਹੀ ਹੈ ਤੇ ਸਾਰਾ ਸਾਮਾਨ ਕਬਜੇ ਵਿਚ ਲੈ ਲਿਆ ਗਿਆ ਹੈ। ਟੀਮ ਸਾਰਾ ਰਿਕਾਰਡ ਚੈੱਕ ਕਰ ਰਹੀ ਹੈ।

ਵਿਭਾਗ ਨੂੰ ਪਤਾ ਲੱਗਾ ਹੈ ਕਿ ਚੱਢਾ ਮੋਬਾਈਲ ਹਾਊਸ ਵਿਚ ਜੀਐਸਟੀ ਦੀ ਚੋਰੀ ਕੀਤੀ ਜਾ ਰਹੀ ਹੈ। ਇਸ ਲਈ ਟੀਮ ਚੈਕਿੰਗ ਲਈ ਪਹੁੰਚੀ ਹੈ। ਜੀਐਸਟੀ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਰੁਟੀਨ ਚੈਕਿੰਗ ਹੈ। ਜਿੱਥੇ ਵੀ ਵਿਭਾਗ ਦੀ ਟੀਮ ਨੂੰ ਸ਼ੱਕ ਹੁੰਦਾ ਹੈ ਉੱਥੇ ਜਾ ਕੇ ਰੇਡ ਕੀਤੀ ਜਾਂਦੀ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿੱਥੇ ਉਨ੍ਹਾਂ ਨੂੰ ਲੱਗਦਾ ਹੈ ਕਿ ਜੀਐਸਟੀ ਭਰਨ ਵਿੱਚ ਗਲਤੀ ਹੋਈ ਹੈ, ਉਥੇ ਟੈਕਸ ਦੀ ਚੋਰੀ ਹੋਈ ਹੈ, ਜੀਐਸਟੀ ਟੀਮ ਜੁਰਮਾਨੇ ਦੇ ਨਾਲ ਟੈਕਸ ਵੀ ਇਕੱਠਾ ਕਰਦੀ ਹੈ। ਚੱਢਾ ਮੋਬਾਈਲ ਹਾਊਸ ਵਿੱਚ ਵੀ ਜੀਐਸਟੀ ਵਿਭਾਗ ਦੇ ਅਧਿਕਾਰੀ ਬਿੱਲ ਬੁੱਕ, ਸਟਾਕ ਅਤੇ ਸੇਲ ਆਪਸ ਵਿੱਚ ਚੈੱਕ ਕਰ  ਰਹੇ ਹਨ। ਜੋ ਕੰਪਿਊਟਰ ਤੇ ਮੋਬਾਈਲ ਵੇਚੇ ਗਏ ਹਨ ਉਹਨਾਂ ਦੇ ਸਾਰੇ ਡਾਟੇ ਦੀ ਜਾਂਚ ਕੀਤੀ ਜਾ ਰਹੀ ਹੈ।