ਔਰਤਾਂ ਲਈ ਵੱਡੀ ਖੁਸ਼ਖਬਰੀ ! ਮਾਨ ਸਰਕਾਰ ਦੇਣ ਜਾ ਰਹੀ ਹੈ 1000-1000 ਰੁਪਏ, ਡਾ. ਗੁਰਪ੍ਰੀਤ ਕੌਰ ਨੇ ਕਰਤਾ ਐਲਾਨ

0
2111

ਚੰਡੀਗੜ੍ਹ | ਔਰਤਾਂ ਨੂੰ ਜਲਦ ਹੀ ਮਾਨ ਸਰਕਾਰ ਵਲੋਂ 1000-1000 ਰੁਪਏ ਮਹੀਨਾ ਦੇਣਾ ਸ਼ੁਰੂ ਕੀਤਾ ਜਾ ਰਿਹਾ ਹੈ, ਇਹ  ਐਲਾਨ CM ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਸੰਗਰੂਰ ‘ਚ ਮੀਤ ਹੇਅਰ ਦੇ ਹੱਕ ‘ਚ ਚੋਣ ਪ੍ਰਚਾਰ ਦੌਰਾਨ ਕੀਤਾ । ਉਨ੍ਹਾਂ ਕਿਹਾ ਕਿ ਮਾਨ ਸਰਕਾਰ ਆਪਣੇ ਸਾਰੇ ਵਾਅਦੇ ਪੂਰੇ ਕਰੇਗੀ। ਚੋਣਾਂ ਤੋਂ ਬਾਅਦ ਜਲਦ ਹੀ ਔਰਤਾਂ ਨੂੰ 1000-1000 ਰੁਪਏ ਵੀ ਦਿੱਤਾ ਜਾਵੇਗਾ, ਮਾਨ ਸਰਕਾਰ ਨੇ ਇਸ ਸਬੰਧੀ ਯੋਜਨਾ ਤੇ ਬਜਟ ਤਿਆਰ ਕਰ ਲਿਆ ਹੈ ।

ਉਨ੍ਹਾਂ ਕਿਹਾ ਕਿ ਜਿਵੇਂ ਮਾਨ ਸਰਕਾਰ ਨੇ 600 ਯੂਨੀਟ ਫ੍ਰੀ ਬਿਜਲੀ ਦਾ ਵਾਅਦਾ ਪੂਰਾ ਕੀਤਾ ਹੈ, ਉਵੇਂ ਹੀ ਔਰਤਾਂ ਨੂੰ 1000-1000 ਰੁਪਏ ਮਹੀਨਾ ਦੇਣ ਦਾ ਵਾਅਦਾ ਪੂਰਾ ਕਰੇਗੀ । ਉਹ ਧੂਰੀ ਚ ਮੀਤ ਹੇਅਰ ਦੇ ਹੱਕ ਚ ਚੋਣ ਪ੍ਰਚਾਰ ਕਰਨ ਆਏ ਸਨ, ਜਿਸ ਦੌਰਾਨ ਉਨ੍ਹਾਂ ਨੇ ਇਹ ਐਲਾਨ ਕੀਤਾ। ਉਹ ਕਿਹਾ ਕਿ ਮਾਨ ਸਰਕਾਰ ਆਪਣਾ ਇਕ-ਇਕ ਵਾਅਦਾ ਪੂਰਾ ਕਰੇਗੀ। ਸਰਕਾਰ ਨੂੰ ਥੋੜਾ ਸਮੇਂ ਲਗੇਗਾ ਪਰ ਵਾਅਦਾ ਇਕ-ਇਕ ਪੂਰਾ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਸਰਕਾਰ ਤੁਹਾਨੂੰ ਗ੍ਰਾਂਟਾਂ ਤੋਂ ਪਿੱਠ ਨਹੀਂ ਦਿਖਾਵੇਗੀ, ਤੁਸੀਂ ਵੋਟਾਂ ਦੇਣ ਲੱਗੇ ਪਿੱਠ ਨਾਲ ਦਿਖਾਓ ।