ਕੋਰੋਨਾ ਦਾ ਕਹਿਰ ਸਿਖਰਾਂ ‘ਤੇ, ਪੰਜਾਬ ਦੇ 5 ਜ਼ਿਲ੍ਹਿਆਂ ‘ਚ ਸਰਕਾਰ ਕਰੇਗੀ ਮੁੜ ਤੋਂ ਸਖ਼ਤੀ

0
2700

ਚੰਡੀਗੜ੍ਹ . ਪੰਜਾਬ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਸਰਕਰਾ ਵੀਰਵਾਰ ਨੂੰ ਆਏ 234 ਨੂੰ ਦੇਖਦੇ ਹੋਏ ਸਖਤੀ ਵਧਾਉਣ ਬਾਰੇ ਵਿਚਾਰ ਕਰ ਰਹੀ ਹੈ। ਸੂਤਰਾਂ ਮੁਤਾਬਕ ਲੁਧਿਆਣਾ, ਜਲੰਧਰ, ਸੰਗਰੂਰ, ਗੁਰਦਾਸਪੁਰ ਤੇ ਮੁਹਾਲੀ ਜ਼ਿਲ੍ਹਿਆਂ ਵਿੱਚ ਚੌਕਸੀ ਵਧਾਉਂਦਿਆਂ ਕੰਟੇਨਮੈਂਟ ਜ਼ੋਨ ਤੇ ਹੋਰਨਾਂ ਜ਼ਿਲ੍ਹਿਆਂ ਵਿੱਚ ਮਾਈਕਰੋ ਕੰਟੇਨਮੈਂਟ ਜ਼ੋਨਾਂ ਦੀ ਸ਼ਨਾਖਤ ਕਰਕੇ ਲੋਕਾਂ ਦੀਆਂ ਸਰਗਰਮੀਆਂ ਸੀਮਤ ਕੀਤੀਆਂ ਜਾ ਰਹੀਆਂ ਹਨ। ਅੰਮ੍ਰਿਤਸਰ ਚ ਮੌਤਾਂ ਦੀ ਗਿਣਤੀ 50, ਲੁਧਿਆਣਾ ’ਚ 30, ਜਲੰਧਰ ’ਚ 22, ਸੰਗਰੂਰ ’ਚ 17 ਹੋ ਚੁੱਕੀ ਹੈ। ਸਿਹਤ ਵਿਭਾਗ ਮੁਤਾਬਕ ਵੀਰਵਾਰ ਤੱਕ ਅੰਮ੍ਰਿਤਸਰ, ਗੁਰਦਾਸਪੁਰ, ਸੰਗਰੂਰ, ਲੁਧਿਆਣਾ ਤੇ ਕਪੂਰਥਲਾ ਵਿੱਚ ਇੱਕ-ਇੱਕ ਵਿਅਕਤੀ ਕਰੋਨਾ ਦੀ ਭੇਟ ਚੜ੍ਹਿਆ ਹੈ।

24 ਘੰਟਿਆਂ ਦੌਰਾਨ ਲੁਧਿਆਣਾ ਵਿੱਚ 57, ਪਟਿਆਲਾ ਵਿੱਚ 42, ਜਲੰਧਰ ਵਿੱਚ 34, ਸੰਗਰੂਰ ਵਿੱਚ 16, ਅੰਮ੍ਰਿਤਸਰ ਵਿੱਚ 14, ਮੁਹਾਲੀ ਵਿੱਚ 10, ਫਿਰੋਜ਼ਪੁਰ ਤੇ ਤਰਨ ਤਾਰਨ ’ਚ 9-9, ਫਤਿਹਗੜ੍ਹ ਸਾਹਿਬ ਵਿੱਚ 8, ਗੁਰਦਾਸਪੁਰ ’ਚ 7, ਕਪੂਰਥਲਾ ਵਿੱਚ 5, ਨਵਾਂਸ਼ਹਿਰ ਵਿੱਚ 4, ਪਠਾਨਕੋਟ, ਰੋਪੜ, ਮੋਗਾ, ਮੁਕਤਸਰ ਤੇ ਹੁਸ਼ਿਆਰਪੁਰ ਵਿੱਚ 3-3, ਮਾਨਸਾ ਤੇ ਫਰੀਦਕੋਟ ਵਿੱਚ 2-2 ਅਤੇ ਬਠਿੰਡਾ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਪੰਜਾਬ ’ਚ ਕਰੋਨਾਵਾਇਰਸ ਦੇ ਫੈਲਾਅ ਦੌਰਾਨ ਸਿਵਲ ਤੇ ਪੁਲਿਸ ਅਧਿਕਾਰੀ ਵੀ ਵੱਡੇ ਪੱਧਰ ’ਤੇ ਲਾਗ ਦਾ ਸ਼ਿਕਾਰ ਹੋਏ ਹਨ। ਸਿਹਤ ਵਿਭਾਗ ਮੁਤਾਬਕ 13 ਪੀਸੀਐਸ ਅਫ਼ਸਰ, ਇੱਕ ਜ਼ਿਲ੍ਹਾ ਪੁਲਿਸ ਮੁਖੀ ਸਮੇਤ ਅੱਧੀ ਦਰਜਨ ਪੁਲਿਸ ਕਰਮਚਾਰੀ ਅਤੇ 2 ਸਿਵਲ ਸਰਜਨਾਂ ਸਮੇਤ ਸੱਤ ਸਿਹਤ ਕਾਮੇ ਲਾਗ ਦਾ ਸ਼ਿਕਾਰ ਹੋਏ ਹਨ। ਸੂਬੇ ਵਿੱਚ ਲੰਘੇ 24 ਘੰਟਿਆਂ ਦੌਰਾਨ 5 ਮੌਤਾਂ ਤੇ 234 ਸੱਜਰੇ ਮਾਮਲੇ ਸਾਹਮਣੇ ਆਉਣ ਨਾਲ ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 183 ਤੱਕ ਤੇ ਕੁੱਲ ਕੇਸਾਂ ਦੀ ਗਿਣਤੀ 7,140 ਤੱਕ ਅੱਪੜ ਗਈ ਹੈ।