ਵਿਵਾਦਾਂ ‘ਚ ਘਿਰੀ ਆਸਾਰਾਮ ਬਾਪੂ ਦੀ ਜ਼ਿੰਦਗੀ ਨਾਲ ਰਲ਼ਦੀ-ਮਿਲ਼ਦੀ ਫਿਲਮ ‘ਸਿਰਫ ਏਕ ਬੰਦਾ ਕਾਫੀ ਹੈ’, ਟਰੱਸਟ ਨੇ ਭੇਜਿਆ ਕਾਨੂੰਨੀ ਨੋਟਿਸ

0
2605

ਨਿਊਜ਼ ਡੈਸਕ| ਅਦਾਕਾਰ ਮਨੋਜ ਵਾਜਪਾਈ ਦੀ ਆਉਣ ਵਾਲੀ ਫਿਲਮ ‘ਸਿਰਫ ਏਕ ਬੰਦਾ ਕਾਫੀ ਹੈ’ ਟ੍ਰੇਲਰ ਨੂੰ ਲੈ ਕੇ ਵਿਵਾਦਾਂ ‘ਚ ਘਿਰ ਗਈ ਹੈ। ਫਿਲਮ ਦਾ ਟ੍ਰੇਲਰ ਹਾਲ ਹੀ ‘ਚ ਰਿਲੀਜ਼ ਹੋਇਆ ਸੀ, ਜਿਸ ‘ਚ ਮਨੋਜ ਵਾਜਪਾਈ ਇਕ ਵਕੀਲ ਦੀ ਭੂਮਿਕਾ ‘ਚ ਹਨ, ਜੋ ਕਿ ਇਕ ਗੌਡਮੈਨ ਦੇ ਖਿਲਾਫ ਕੇਸ ਲੜਦਾ ਹੈ ਜਿਸ ‘ਤੇ ਨਾਬਾਲਗ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ। ਇਸ ਤੋਂ ਬਾਅਦ ਕਈ ਲੋਕਾਂ ਨੇ ਇਹ ਅੰਦਾਜ਼ਾ ਲਗਾਇਆ ਹੈ ਕਿ ਇਹ ਫਿਲਮ ਆਸਾਰਾਮ ‘ਤੇ ਅਧਾਰਿਤ ਹੈ।

ਦੱਸ ਦਈਏ ਕਿ ਫਿਲਮ ‘ਚ ਮਨੋਜ ਵਾਜਪਾਈ ਦਾ ਨਾਂ ਪੀਸੀ ਸੋਲੰਕੀ ਹੈ, ਜੋ ਕਿ ਆਸਾਰਾਮ ਖਿਲਾਫ ਲੜਨ ਵਾਲੇ ਅਸਲ ਜੀਵਨ ਦੇ ਵਕੀਲ ਦਾ ਨਾਂ ਹੈ, 8 ਮਈ ਨੂੰ ਫਿਲਮ ਦੇ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਆਸਾਰਾਮ ਬਾਪੂ ਟਰੱਸਟ ਨੇ ਇਸ ਫਿਲਮ ਲਈ ਨੋਟਿਸ ਜਾਰੀ ਕੀਤਾ ਹੈ। ਆਸਾਰਾਮ ਬਾਪੂ ਦੇ ਟਰੱਸਟ ਵੱਲੋਂ ਫਿਲਮ ਮੇਕਰਸ ਖਿਲਾਫ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ, ਉਸ ਨੋਟਿਸ ‘ਚ ਕੋਰਟ ਤੋਂ ਫਿਲਮ ਦੇ ਪ੍ਰਮੋਸ਼ਨ ਅਤੇ ਰਿਲੀਜ਼ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ।

ਆਸਾਰਾਮ ਦੇ ਵਕੀਲਾਂ ਦਾ ਕਹਿਣਾ ਹੈ ਕਿ ਫਿਲਮ ਨਾ ਸਿਰਫ ਇਤਰਾਜ਼ਯੋਗ ਹੈ ਸਗੋਂ ਮੇਰੇ ਕਲਾਇੰਟ ਦੇ ਖਿਲਾਫ ਅਪਮਾਨਜਨਕ ਟਿੱਪਣੀਆਂ ਵੀ ਕਰਦੀ ਹੈ। ਫਿਲਮ ਦੇ ਖਿਲਾਫ ਕਾਨੂੰਨੀ ਨੋਟਿਸ ਮਿਲਣ ਤੋਂ ਬਾਅਦ ਨਿਰਮਾਤਾ ਆਸਿਫ ਸ਼ੇਖ ਨੇ ਕਿਹਾ, ‘ਹਾਂ, ਸਾਨੂੰ ਨੋਟਿਸ ਮਿਲਿਆ ਹੈ। ਹੁਣ ਇਸ ਮਾਮਲੇ ‘ਚ ਅਗਲਾ ਕਦਮ ਕੀ ਹੋਵੇਗਾ, ਇਹ ਸਾਡੇ ਵਕੀਲ ਤੈਅ ਕਰਨਗੇ।