ਅਨਵਰ ਮਸੀਹ ਡਰੱਗ ਕੇਸ ‘ਚ ਮਜੀਠੀਆ ਦੀ ਭੂਮਿਕਾ ਦੀ ਜਾਂਚ ਕਰਵਾਏਗੀ ਸਰਕਾਰ – ਚੀਮਾ

0
429

ਚੰਡੀਗੜ . ਵਿਧਾਨਸਭਾ ਸੈਸ਼ਨ ਦੇ ਸਿਫ਼ਰ ਕਾਲ ਦੌਰਾਨ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਵੱਲੋਂ ਅੰਮ੍ਰਿਤਸਰ ਦੇ ਚਰਚਿਤ ਬਹੁ ਕਰੋੜੀ ਡਰੱਗ ਕੇਸ ‘ਚ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੀ ਭੂਮਿਕਾ ਦੀ ਜਾਂਚ ਬਾਰੇ ਉਠਾਈ ਗਈ ਮੰਗ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੜੇ ਹੋ ਕੇ ਜਵਾਬ ਦਿੱਤਾ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਆਗੂ ਅਨਵਰ ਮਸੀਹ ਅਤੇ ਇਕ ਕੌਂਸਲਰ ਨਾਲ ਜੁੜੇ ਇਸ ਵੱਡੇ ਨਸ਼ਾ ਤਸਕਰ ਮਾਮਲੇ ਦੀਆਂ ਤਾਰਾਂ ਵੱਡੇ ਸਿਆਸੀ ਲੋਕਾਂ ਨਾਲ ਜੁੜੀਆਂ ਹੋਈਆਂ ਹਨ। ਕੀ ਮੁੱਖ ਮੰਤਰੀ ਸਦਨ ਨੂੰ ਭਰੋਸਾ ਦੇਣਗੇ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਬਿਕਰਮ ਸਿੰਘ ਮਜੀਠੀਆ ਦੀ ਭੂਮਿਕਾ ਦੀ ਵੀ ਜਾਂਚ ਪੰਜਾਬ ਸਰਕਾਰ ਕਰਵਾਏਗੀ? ਇਸ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਨਿਸ਼ਚਿਤ ਤੌਰ ‘ਤੇ ਇਸ ਡਰੱਗ ਕੇਸ ਦੀ ਬਰੀਕੀ ਨਾਲ ਜਾਂਚ ਕਰਾਉਣਗੇ।