ਗੋਰਾਇਆ : ਅਕਾਲੀ ਆਗੂ ‘ਤੇ ਚਲਾਈਆਂ ਗੋਲੀਆਂ, ਘਰ ‘ਚ ਲੁਕ ਕੇ ਬਚਾਈ ਜਾਨ

0
2048

ਗੋਰਾਇਆ | ਥਾਣਾ ਗੋਰਾਇਆ ਦੇ ਪਿੰਡ ਡਢਵਾੜ ‘ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਉਥੇ ਲਗਾਤਾਰ ਫਾਇਰਿੰਗ ਹੋਈ। ਕੁਝ ਮਹੀਨੇ ਪਹਿਲਾਂ ਹੀ ਅਕਾਲੀ ਦਲ ‘ਚ ਸ਼ਾਮਿਲ ਹੋਏ ਉਂਕਾਰ ਸਿੰਘ ‘ਤੇ ਇਹ ਹਮਲਾ ਹੋਇਆ।

ਉਂਕਾਰ ਸਿੰਘ ਦੇ ਭਰਾ ਨੇ ਦੱਸਿਆ ਕਿ ਉਸ ਦਾ ਭਰਾ ਆਪਣੇ 3 ਦੋਸਤਾਂ ਨਾਲ ਫਗਵਾੜਾ ਤੋਂ ਰਾਤ 9 ਵਜੇ ਵਾਪਸ ਆ ਰਿਹਾ ਸੀ, ਜਿਵੇਂ ਹੀ ਉਹ ਪਿੰਡ ਪਹੁੰਚਿਆ ਤਾਂ 3 ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਸ ਦੇ ਭਰਾ ਅਤੇ ਦੋਸਤਾਂ ‘ਤੇ 3 ਫਾਇਰ ਕਰ ਦਿੱਤੇ। ਖੁਦ ਨੂੰ ਬਚਾਉਣ ਲਈ ਉਹ ਕਿਸੇ ਘਰ ‘ਚ ਲੁਕ ਗਿਆ।

ਉਸ ਨੇ ਦੱਸਿਆ ਕਿ ਹਮਲਾਵਰਾਂ ‘ਚੋਂ ਇਕ ਦੇ ਕੋਲ ਬੁਲੇਟ ਸੀ, ਜਦਕਿ 2 ਹੋਰ ਮੋਟਰਸਾਈਕਲਾਂ ‘ਤੇ ਸਵਾਰ ਸਨ। ਇਸ ਤੋਂ ਇਲਾਵਾ ਵਾਰਦਾਤ ‘ਚ ਕਰੀਬ 15-20 ਹਮਲਾਵਰ ਸ਼ਾਮਿਲ ਸਨ।

ਉਨ੍ਹਾਂ ਹਮਲਾਵਰਾਂ ਨੂੰ ਪਛਾਣਦਿਆਂ ਦੱਸਿਆ ਕਿ ਇਹ ਬੰਗਾ ਇਲਾਕੇ ਦੇ ਹਨ। ਵਾਰਦਾਤ ਪਿੰਡ ‘ਚ ਲੱਗੇ CCTV ਕੈਮਰਿਆਂ ‘ਚ ਵੀ ਕੈਦ ਹੋ ਗਈ ਹੈ। ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਦੋਸਾਂਝ ਕਲਾਂ ਚੌਕੀ ਤੇ ਗੋਰਾਇਆ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।

SHO ਹਰਦੇਵਪ੍ਰੀਤ ਸਿੰਘ ਨੇ ਦੱਸਿਆ- ਪਿੰਡ ‘ਚ ਲੱਗੇ CCTV ਕੈਮਰਿਆਂ ਦੀ ਜਾਂਚ ਕੀਤੀ ਜਾਵੇਗੀ ਤੇ ਪੀੜਤ ਦੇ ਬਿਆਨਾਂ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)