ਚੰਗੀ ਖਬਰ : ਰੇਲਵੇ ਨੇ 10ਵੀਂ ਤੇ 12ਵੀਂ ਪਾਸ ਨੌਜਵਾਨਾਂ ਲਈ ਪੋਸਟਾਂ ਦਾ ਇਸ਼ਤਿਹਾਰ ਕੀਤਾ ਜਾਰੀ

0
503

ਨਵੀਂ ਦਿੱਲੀ | ਸਰਕਾਰੀ ਨੌਕਰੀ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਚੰਗੀ ਖਬਰ ਹੈ। ਰੇਲਵੇ ਨੇ 10ਵੀਂ ਅਤੇ 12ਵੀਂ ਪਾਸ ਨੌਜਵਾਨਾਂ ਲਈ ਸਕਵਾਇਡ ਅਤੇ ਗਾਈਡ ਲਈ 10 ਪੋਸਟਾਂ ‘ਤੇ ਭਰਤੀ ਲਈ ਵਿਗਿਆਪਨ ਜਾਰੀ ਕੀਤੇ ਹਨ। ਇਸ ਲਈ 18 ਤੋਂ 27 ਸਾਲ ਤੱਕ ਨੌਜਵਾਨ ਅਪਲਾਈ ਕਰ ਸਕਦੇ ਹਨ। ਇਸ ਪੋਸਟ ਲਈ ਫਾਰਮ ਭਰਨ ਦੀ ਫੀਸ ਜਰਨਲ/ਓਬੀਸੀ ਲਈ 500 ਰੁਪਏ ਹੈ ਅਤੇ ਐਸ.ਸੀ./ਐਸ.ਟੀ/ਮਹਿਲਾ ਲਈ 250 ਰੁਪਏ ਹੈ। ਇਸ ਲਈ ਵਿਦਿਅਕ ਯੋਗਤਾ 10ਵੀਂ ਅਤੇ 12ਵੀਂ ਕਲਾਸ ਹੈ ਅਤੇ ਉਮਰ ਸੀਮਾ 18 ਤੋਂ 27 ਤੱਕ ਹੈ। ਇਸ ਪੋਸਟ ਲਈ ਫਾਰਮ ਆਨ-ਲਾਈਨ https://ner.indianrailways.gov.in/ ਭਰੇ ਜਾਣਗੇ ਅਤੇ ਫਾਰਮ ਭਰ ਦੀ ਅੰਤਿਮ ਤਰੀਕ 9 ਦਸੰਬਰ ਹੈ। ਇਨ੍ਹਾਂ ਪੋਸਟਾਂ ਲਈ ਲਿਖਤੀ ਪ੍ਰੀਖਿਆ ਹੋਵੇਗੀ ਅਤੇ ਮਹੀਨਾਵਾਰ ਤਨਖਾਹ 19000 ਤੋਂ 63200 ਹੋਵੇਗੀ।