‘ਗੋਲਡਨ ਬੁਆਏ’ ਨੀਰਜ ਚੋਪੜਾ ਨੇ ਫਿਰ ਰਚ ‘ਤਾ ਇਤਿਹਾਸ, ਦੇਸ਼ ਦੀ ਝੋਲੀ ਪਾਇਆ 1 ਹੋਰ ਸੋਨ ਤਮਗ਼ਾ

0
2765

ਨਵੀਂ ਦਿੱਲੀ | ਭਾਰਤੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਇਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ। ਨੀਰਜ ਨੇ ਲੁਸਾਨੇ ਡਾਇਮੰਡ ਲੀਗ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਉਹ 87.66 ਮੀਟਰ ਜੈਵਲਿਨ ਸੁੱਟ ਕੇ ਪਹਿਲੇ ਸਥਾਨ ‘ਤੇ ਰਹੇ। ਇਸ ਸੀਜ਼ਨ ਵਿਚ ਇਹ ਉਨ੍ਹਾਂ ਦੀ ਲਗਾਤਾਰ ਦੂਜੀ ਜਿੱਤ ਹੈ। ਸੱਟ ਕਾਰਨ ਇਸ ਮਹੀਨੇ ਦੀ ਸ਼ੁਰੂਆਤ ਵਿਚ ਐੱਫਬੀਕੇ ਗੇਮਸ ਵਿਚ ਪਾਵੋ ਨੂਰਮੀ ਗੇਮਸ ਤੋਂ ਬਾਹਰ ਹੋ ਗਏ ਸਨ।

ਨੀਰਜ ਚੋਪੜਾ ਨੇ ਇਸ ਲੀਗ ਦੇ ਪੰਜਵੇਂ ਰਾਊਂਡ ਵਿਚ 87.66 ਮੀਟਰ ਦੇ ਥ੍ਰੋਅ ਦੇ ਨਾਲ ਇਹ ਖਿਤਾਬ ਜਿੱਤਿਆ ਹੈ। ਹਾਲਾਂਕਿ ਉਨ੍ਹਾਂ ਨੇ ਉਸ ਰਾਊਂਡ ਵਿਚ ਫਾਊਲ ਨਾਲ ਸ਼ੁਰੂਆਤ ਕੀਤੀ ਤੇ ਫਿਰ 83.52 ਮੀਟਰ, ਉਸ ਤੋਂ ਬਾਅਦ 85.04 ਮੀਟਰ ਜੈਵਲਿਨ ਸੁੱਟਿਆ। ਚੌਥੇ ਰਾਊਂਡ ਵਿਚ ਇਕ ਹੋਰ ਫਾਊਲ ਕੀਤਾ ਪਰ ਅਗਲੇ ਹੀ ਰਾਊਂਡ ਵਿਚ ਉਨ੍ਹਾਂ ਨੇ 87.66 ਮੀਟਰ ਭਾਲਾ ਸੁੱਟਿਆ। ਨੀਰਜ ਦੀ ਆਖਰੀ ਥ੍ਰੋਅ 84.15 ਮੀਟਰ ਸੀ ਪਰ ਨੀਰਜ ਦੇ ਪੰਜਵੇਂ ਰਾਊਂਡ ਦੀ ਬਰਾਬਰੀ ਕੋਈ ਨਹੀਂ ਕਰ ਸਕਿਆ ਤੇ ਉਨ੍ਹਾਂ ਨੇ ਡਾਇਮੰਡ ਲੀਗ ਨੂੰ ਆਪਣੇ ਨਾਂ ਕਰ ਲਿਆ।

ਨੀਰਜ ਚੋਪੜਾ ਨੇ ਆਪਣੇ 2023 ਸੀਜ਼ਨ ਦੀ ਸ਼ੁਰੂਆਤ ਧਮਾਕੇਦਾਰ ਅੰਦਾਜ਼ ਵਿਚ ਕੀਤੀ ਸੀ। ਉੁਨ੍ਹਾਂ ਨੇ ਦੋਹਾ ਵਿਚ ਆਯੋਜਿਤ ਡਾਇਮੰਡ ਲੀਗ ਵਿਚ ਸ਼ਾਨਦਾਰ ਜਿੱਤ ਦਰਜ ਕੀਤੀ ਸੀ। ਇਸ ਟੂਰਨਾਮੈਂਟ ਵਿਚ ਨੀਰਜ ਨੇ ਰਿਕਾਰਡ 88.67 ਮੀਟਰ ਭਾਲਾ ਸੁੱਟ ਕੇ ਗੋਲਡ ਮੈਡਲ ਜਿੱਤਿਆ ਸੀ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ