ਹੈਦਰਾਬਾਦ ਏਅਰਪੋਰਟ ‘ਤੇ ਰਿਆਦ ਤੋਂ ਆਏ ਯਾਤਰੀ ਕੋਲੋਂ 67 ਲੱਖ ਦਾ ਸੋਨਾ ਕੀਤਾ ਬਰਾਮਦ

0
609

ਹੈਦਰਾਬਾਦ | ਇਥੋਂ ਇਕ ਹੈਰਾਨ ਕਰਦੀ ਖਬਰ ਸਾਹਮਣੇ ਆਈ ਹੈ। ਹੈਦਰਾਬਾਦ ਹਵਾਈ ਅੱਡੇ ‘ਤੇ ਰਿਆਦ ਤੋਂ ਆਏ ਇਕ ਯਾਤਰੀ ਕੋਲੋਂ 67 ਲੱਖ ਰੁਪਏ ਤੋਂ ਵੱਧ ਦਾ ਸੋਨਾ ਜ਼ਬਤ ਕੀਤਾ ਗਿਆ ਹੈ।

photo

ਹੈਦਰਾਬਾਦ ਕਸਟਮ ਅਧਿਕਾਰੀ ਅਨੁਸਾਰ 14 ਸੋਨੇ ਦੀਆਂ ਬਾਰਾਂ ਇਕ ਐਮਰਜੈਂਸੀ ਲਾਈਟ ਦੀ ਬੈਟਰੀ ਅੰਦਰ ਲੁਕੋਈਆਂ ਗਈਆਂ ਸਨ। ਫਿਲਹਾਲ ਯਾਤਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।