ਅੰਮ੍ਰਿਤਸਰ. ਕਸਟਮ ਵਿਭਾਗ ਨੇ ਦੁਬਈ ਤੋਂ ਆਏ ਇਕ ਵਿਅਕਤੀ ਕੋਲੋਂ ਤਲਾਸ਼ੀ ਦੋਰਾਨ ਕਰੀਬ 580 ਗ੍ਰਾਮ ਸੋਨਾ ਬਰਾਮਦ ਕੀਤਾ ਹੈ। ਪੁਲਿਸ ਨੇ ਵਿਅਕਤੀ ਤੇ ਸੋਨੇ ਦੀ ਤਸਕਰੀ ਦਾ ਕੇਸ ਦਰਜ ਕੀਤਾ ਹੈ। ਬਰਾਮਦ ਸੋਨੇ ਦੀ ਕੀਮਤ ਕਰੀਬ 24 ਲੱਖ 18 ਹਜਾਰ ਰੁਪਏ ਹੈ।
ਕਮਿਸ਼ਨਰ ਦੀਪਕ ਕੁਮਾਰ ਗੁਪਤਾ ਨੇ ਦੱਸਿਆ ਕਿ ਇਹ ਵਿਅਕਤੀ ਬੀਤੀ ਸ਼ਾਮ ਹਵਾਈ ਅੱਡੇ ਉੱਤੇ ਪੁੱਜਾ। ਸ਼ੱਕ ਹੋਣ ਤੇ ਕਸਟਮ ਵਿਭਾਗ ਨੇ ਜਾਂਚ ਕੀਤੀ ਤਾਂ ਉਸ ਕੋਲੋਂ 580 ਗ੍ਰਾਮ ਸੋਨਾ ਬਰਾਮਦ ਹੋਇਆ। ਵਿਅਕਤੀ ਨੇ ਸੋਨਾ ਗੱਤੇ ਵਿਚ ਲੁਕਾਇਆ ਹੋਇਆ ਸੀ ਤੇ ਉਸ ਉਪਰ ਕਾਰਬਨ ਪੇਪਰ ਚੜ੍ਹਾਇਆ ਹੋਇਆ ਸੀ ਤਾਂ ਜੋ ਪਤਾ ਨਾ ਲੱਗ ਸਕੇ। ਇਹ ਵਿਅਕਤੀ ਪਹਿਲਾਂ ਤਾਂ ਘੇਰੇ ਵਿਚੋਂ ਬਚ ਕੇ ਨਿਕਲ ਗਿਆ ਪਰ ਦੁਬਾਰਾ ਚੈਕਿੰਗ ਕਰਨ ਉੱਤੇ ਫੜ੍ਹਿਆ ਗਿਆ। ਇਸ ਘਟਨਾ ਤੋਂ ਪਹਿਲਾਂ ਦੁਬਈ ਦੀਆਂ ਹੋਰ ਵੀ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।