ਅੰਮ੍ਰਿਤਸਰ ‘ਚ ਨਵ-ਵਿਆਹੇ ਜੋੜੇ ਦੇ ਘਰ ‘ਚ ਵੜਿਆ ਚੋਰ, ਗੋਲਡ ਤੇ 40 ਹਜ਼ਾਰ ਕੈਸ਼ ਲੈ ਕੇ ਫਰਾਰ, ਘਟਨਾ CCTV ‘ਚ ਕੈਦ

0
801

ਅੰਮ੍ਰਿਤਸਰ, 20 ਦਸੰਬਰ | ਇਥੋਂ ਇਕ ਚੋਰੀ ਦੀ ਖਬਰ ਸਾਹਮਣੇ ਆਈ ਹੈ। ਮਾਮਲਾ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਥਾਣਾ ਚਾਟੀਵਿੰਡ ਅਧੀਨ ਆਉਦੇ ਪਿੰਡ ਗਿਲਵਾਲੀ ਦਾ ਹੈ, ਜਿਥੇ ਰਾਤ ਨੂੰ ਇਕ ਨਵ-ਵਿਆਹਿਆ ਜੋੜਾ ਆਪਣੇ ਕਮਰੇ ਵਿਚ ਸੁੱਤਾ ਪਿਆ ਸੀ, ਦੇਰ ਰਾਤ ਇਕ ਚੋਰ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦਿਆਂ ਵਿਆਹੇ ਜੋੜੇ ਅੰਮ੍ਰਿਤਪਾਲ ਅਤੇ ਗੁਰਪ੍ਰੀਤ ਕੌਰ ਦੀ ਚੇਨੀ, ਮੁੰਦਰੀਆਂ ਅਤੇ ਮੋਬਾਇਲ ਦੇ ਨਾਲ-ਨਾਲ 40 ਹਜ਼ਾਰ ਕੈਸ਼ ਚੋਰੀ ਕਰ ਲਿਆ ਤੇ ਫਰਾਰ ਹੋ ਗਿਆ, ਜਿਸ ਸਬੰਧੀ ਪੀੜਤ ਪਰਿਵਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ ਦੀ ਮੰਗ ਕੀਤੀ ਗਈ ਹੈ।

ਗੱਲਬਾਤ ਕਰਦਿਆਂ ਵਿਆਹੇ ਜੋੜੇ ਅੰਮ੍ਰਿਤਪਾਲ ਅਤੇ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਵਿਆਹ ਨੂੰ ਕੁਝ ਸਮਾਂ ਹੀ ਹੋਇਆ ਹੈ ਅਤੇ ਰਾਤ ਨੂੰ ਜਦੋਂ ਉਹ ਆਪਣੇ ਕਮਰੇ ਵਿਚ ਸੌਣ ਗਏ ਤਾਂ ਮਗਰੋਂ ਕੋਠੇ ਤੋਂ ਆਏ ਚੋਰ ਨੇ ਜਾਲੀ ਵਾਲਾ ਗੇਟ ਕੱਟ ਕੇ ਦਰਵਾਜ਼ਾ ਖੋਲ੍ਹ ਕੇ ਨਾਲ ਦੇ ਕਮਰੇ ਵਿਚੋਂ ਮੁੰਦਰੀਆਂ, ਚੇਨ ਅਤੇ ਮੋਬਾਇਲ ਦੇ ਨਾਲ-ਨਾਲ ਨਕਦੀ ਚੋਰੀ ਕਰ ਲਈ ਜੋ ਕਿ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ।

ਇਸ ਸੰਬਧੀ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ ਕਿ ਚੋਰ ਵੱਲੋਂ ਮੋਬਾਇਲ ਬੰਦ ਨਹੀਂ ਕੀਤਾ ਗਿਆ, ਜਲਦ ਲੋਕੇਸ਼ਨ ਟਰੇਸ ਕਰਕੇ ਚੋਰ ਨੂੰ ਫੜ ਲਿਆ ਜਾਵੈਗਾ।

ਵੇਖੋ ਪੂਰੀ ਵੀਡੀਓ

https://www.facebook.com/punjabibulletinworld/videos/290374560162303