ਪ੍ਰੇਮਿਕਾ ਦੇ ਘਰ ਸਾਹਮਣੇ ਆਸ਼ਕ ਨੇ ਖੁਦ ਨੂੰ ਲਾਈ ਅੱਗ

0
490

ਸੰਗਰੂਰ. ਸੰਗਰੂਰ ਦੇ ਇਕ ਪਿੰਡ ਵਿਚ ਇਕ ਆਸ਼ਕ ਵਲੋਂ ਮਹਿਬੂਬਾ ਦੇ ਘਰ ਸਾਹਮਣੇ ਆਪਣੇ ਆਪ ਨੂੰ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਅੱਗ ਲੱਗਣ ਨਾਲ ਉਹ ਪੂਰੀ ਤਰਾਂ ਸੜ ਗਿਆ ਤੇ ਪਿੰਡ ਦੇ ਲੋਕਾਂ ਨੇ ਉਸਨੂੰ ਹਸਪਤਾਲ ਪਹੁੰਚਾਇਆ।

ਡਾਕਟਰਾਂ ਨੇ ਉਸ ਨੂੰ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਉੱਥੇ ਵੀ ਉਸ ਦੀ ਹਾਲਤ ਵਿਚ ਕੋਈ ਸੁਧਾਰ ਨਾ ਦੇਖਦੇ ਹੋਏ ਉਸ ਨੂੰ ਪੀਜੀਆਈ ਭੇਜ ਦਿੱਤਾ ਗਿਆ। ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਨੇ ਨੌਜਵਾਨ ਦੇ ਬਿਆਨ ਦਰਜ ਕਰਕੇ ਕੁੜੀ ਤੇ ਉਸ ਦੀ ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਗੁਰਧਿਆਨ ਸਿੰਘ ਵਾਰਡ ਨੰਬਰ ਸੱਤ ਨਜ਼ਦੀਕ ਰਵਿਦਾਸ ਮੰਦਰ ਧੂਰੀ ਵਿਖੇ ਮੋਟਰਸਾਈਕਲ ਰਿਪੇਅਰ ਦਾ ਕੰਮ ਕਰਦਾ ਹੈ। ਉਸਦਾ ਪਿੰਡ ਚੌਦਾ ਦੀ ਕੁੜੀ ਨਾਲ ਕਈ ਸਾਲ ਤੋਂ ਇਸ਼ਕ ਚੱਲ ਰਿਹਾ ਸੀ।

ਗੁਰਧਿਆਨ ਸਿੰਘ ਨੂੰ ਕੁੜੀ ਨੇ ਆਪਣੇ ਘਰ ਬੁਲਾਇਆ ਤਾਂ ਕੁੜੀ ਘਰ ਨਹੀਂ ਸੀ ਤਾਂ ਕੁੜੀ ਨੇ ਉਸ ਨੂੰ ਕਿਹਾ ਕਿ ਉਹ ਘਰ ਆ ਰਹੀ ਹੈ। ਬਾਅਦ ਵਿਚ ਕੁੜੀ ਦੀ ਮਾਂ ਨੇ ਨੌਜਵਾਨ ਨੂੰ ਅੱਗ ਲਾ ਦਿੱਤੀ ਜੋ ਕੈਮਰੇ ਵਿਚ ਸਾਫ ਦਿਖਾਈ ਦੇ ਰਹੀ ਹੈ। ਅੱਗ ਲੱਗਣ ਤੋਂ ਬਾਅਦ ਉਹ ਕੁੜੀ ਦੇ ਘਰੋਂ ਭੱਜ ਗਿਆ ਤਾਂ ਲੋਕਾਂ ਨੇ ਉਸ ਉਪਰ ਪਾਣੀ ਪਾ ਕੇ ਅੱਗ ਬੁਝਾ ਦਿੱਤੀ ਤੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਨੌਜਵਾਨ ਦੇ ਬਿਆਨਾ  ‘ਤੇ ਆਧਾਰ ਕੁੜੀ ਦੀ ਮਾਂ ਛਿੰਦਰ ਕੌਰ ਖਿਲਾਫ ਕਾਰਵਾਈ ਕਰ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।