ਘੋਰ ਕਲਯੁਗ : ਅੰਮ੍ਰਿਤਸਰ ‘ਚ ਸ਼ਰਾਬ ਦਾ ਪਾਈਆ ਨਾ ਪਿਲਾਉਣ ‘ਤੇ ਢਿੱਡ ‘ਚ ਬਰਫ ਤੋੜਨ ਵਾਲੇ ਸੂਏ ਮਾਰ ਕੇ ਬੇਰਹਿਮੀ ਨਾਲ ਕਤਲ

0
391

ਅੰਮ੍ਰਿਤਸਰ| ਅੰਮ੍ਰਿਤਸਰ ਤੋਂ ਦਿਲ ਨੂੰ ਦਹਿਲਾਊਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਸ਼ਰਾਬ ਪੀਣ ਲਈ ਪੈਸੇ ਨਾ ਦੇਣ ਉਤੇ ਇਕ ਵਿਅਕਤੀ ਦਾ ਬਰਫ ਵਾਲਾ ਸੂਆ ਮਾਰ ਕੇ ਕਤਲ ਕਰਨ ਦੀ ਵਾਰਦਾਤ ਸਾਹਮਣੇ ਆਈ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਸੁਭਾਸ਼ ਚੰਦਰ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਮ੍ਰਿਤਕ ਸੁਭਾਸ਼ ਚੰਦਰ ਰਾਤ ਨੂੰ ਕੰਮ ਤੋਂ ਵਾਪਸ ਆ ਰਿਹਾ ਸੀ ਕਿ ਰਸਤੇ ਵਿਚ ਮੁਲਜ਼ਮ ਸਤਪਾਲ ਕਾਲਾ ਨਾਂ ਦਾ ਬੰਦਾ ਉਸ ਕੋਲੋਂ ਸ਼ਰਾਬ ਦਾ ਪਾਈਆ ਪੀਣ ਲਈ ਪੈਸੇ ਮੰਗਣ ਲੱਗਾ। ਜਦੋਂ ਸੁਭਾਸ਼ ਨੇ ਸ਼ਰਾਬ ਲਈ ਪੈਸੇ ਦੇਣ ਤੋਂ ਮਨ੍ਹਾਂ ਕੀਤਾ ਤਾਂ ਮੁਲਜ਼ਮ ਨੇ ਉਸਦੇ ਢਿੱਡ ਵਿਚ ਆਈਸ ਬ੍ਰੇਕਰ ਮਾਰ ਕੇ ਉਸਦਾ ਕਤਲ ਕਰ ਦਿੱਤਾ।

ਇਸ ਦੌਰਾਨ ਪੀੜਤ ਪਰਿਵਾਰ ਨੇ ਅੰਮ੍ਰਿਤਸਰ ਦੇ ਥਾਣੇ ਗੇਟ ਹਕੀਮਾਂ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਪੁਲਿਸ ਮੁਤਾਬਕ ਉਹ ਮੁਲਜ਼ਮ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਵੇਗੀ।