ਲੁਧਿਆਣਾ ‘ਚ ਗੱਤਕਾ ਖਿਡਾਰੀ ਦਾ ਬੇਰਹਿਮੀ ਨਾਲ ਕਤਲ; ਹੱਥ-ਪੈਰ ਵੱਢੀ ਮਿਲੀ ਲਾਸ਼

0
746

ਲੁਧਿਆਣਾ, 9 ਅਕਤੂਬਰ | ਇਥੋਂ ਇਕ ਖੌਫਨਾਕ ਖਬਰ ਸਾਹਮਣੇ ਆਈ ਹੈ। ਇਥੇ ਗੱਤਕਾ ਖਿਡਾਰੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਦੀ ਲਾਸ਼ ਪੱਖੋਵਾਲ ਰੋਡ ‘ਤੇ ਕੁਤਰੀ ਵਿਲਾ ਕਲੋਨੀ ‘ਚੋਂ ਮਿਲੀ ਹੈ। ਲਾਸ਼ ਦੇ ਦੋਵੇਂ ਹੱਥ ਤੇ ਪੈਰ ਵੱਢੇ ਹੋਏ ਹਨ। ਲਾਸ਼ ਦੀ ਹਾਲਤ ਵਿਗੜ ਚੁੱਕੀ ਸੀ ਅਤੇ ਉਸ ‘ਤੇ ਕੀੜੇ-ਮਕੌੜੇ ਘੁੰਮ ਰਹੇ ਸਨ। 

ਮ੍ਰਿਤਕ ਦੀ ਪਛਾਣ ਰਘੁਬੀਰ ਸਿੰਘ ਵਾਸੀ ਪਿੰਡ ਬੱਲੋਵਾਲ ਵਜੋਂ ਹੋਈ ਹੈ। ਉਹ ਬੀਤੀ 5 ਅਕਤੂਬਰ ਤੋਂ ਲਾਪਤਾ ਸੀ। ਉਸ ਦਾ ਮੋਬਾਈਲ ਲਾਸ਼ ਕੋਲ ਪਿਆ ਸੀ। ਲਾਸ਼ ਨੂੰ ਦੇਖ ਕੇ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਹੈ। ਸਦਰ ਥਾਣੇ ਦੇ ਐਸਐਚਓ ਗੁਰਪ੍ਰੀਤ ਸਿੰਘ ਮੌਕੇ ’ਤੇ ਪੁੱਜੇ।

ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਰਘੁਬੀਰ ਦੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਦੱਸਿਆ ਜਾਂਦਾ ਹੈ ਕਿ ਰਘੁਬੀਰ ਗਤਕਾ ਖੇਡ ਵਿੱਚ ਕਈ ਤਗਮੇ ਜਿੱਤ ਚੁੱਕਾ ਹੈ। ਇਸ ਸਮੇਂ ਉਹ ਡਰਾਈਵਰ ਵਜੋਂ ਕੰਮ ਕਰਦਾ ਸੀ।