ਪੰਜਾਬ ਦੀ 60 ਹਜਾਰ ਕਰੋੜ ਦੀ ਮਿਊਜਿਕ ਇੰਡਸਟਰੀ ’ਤੇ ਗੈਂਗਸਟਰਾਂ ਦੀ ਨਜਰ, ਆਈਬੀ ਨੂੰ ਮਿਲੀ ਇਨਪੁਟ

0
9098

ਦੁਨੀਆ ਵਿਚ ਆਪਣੀ ਧਾਕ ਜਮ੍ਹਾ ਚੁੱਕੀ 60,000 ਕਰੋੜ ਦੀ ਪੰਜਾਬੀ ਮਿਊਜਿਕ ਇੰਡਸਟਰੀ ਉਤੇ ਹੁਣ ਗੈਂਗਸਟਰਾਂ ਦੀ ਨਜਰ ਹੈ। ਇਸ ਇੰਡਸਟਰੀ ਜਰੀਏ ਗੈਂਗਸਟਰ ਆਪਣੇ ਕਾਲੇ ਧਨ ਨੂੰ ਸਫੈਦ ਕਰਨਾ ਚਾਹੁੰਦੇ ਹਨ। ਇੰਟੈਲੀਜੈਂਸ ਬਿਊਰੋ (ਆਈਬੀ) ਪੰਜਾਬ ਨੂੰ ਵੀ ਹੁਣ ਇਸਦੀ ਇਨਪੁੱਟ ਮਿਲੀ ਹੈ। ਇਸ ਤੱਥ ਦੀ ਜਾਂਚ ਵਿਚ ਆਈਬੀ ਨੂੰ ਕੈਨੇਡਾ ਵਿਚ ਬੈਠੇ ਪੰਜਾਬ ਨਾਲ ਸਬੰਧ ਰੱਖਣ ਵਾਲੇ ਕੁਝ ਗਾਇਕਾਂ ਦਾ ਕੁਨੈਕਸ਼ਨ ਮਿਲਿਆ ਹੈ। ਜਿਸਦੇ ਬਾਅਦ ਉਹ ਆਈਬੀ ਦੀ ਰਾਡਾਰ ਉਤੇ ਆ ਗਏ ਹਨ।

ਪੰਜਾਬੀ ਇੰਡਸਟਰੀ ਨਾਲ ਜੁੜੇ ਲੋਕਾਂ ਅਨੁਸਾਰ ਇਸ ਇੰਡਸਟਰੀ ਦਾ ਸਾਲਾਨਾ ਵਾਧਾ ਲਗਭਗ 15 ਫੀਸਦੀ ਹੋ ਗਿਆ ਹੈ। ਪੰਜਾਬ ਵਿਚ ਮਿਊਜਿਕ ਇੰਡਸਟਰੀ ਵਿਚ 450 ਤੋਂ ਜਿਆਦਾ ਰਜਿਸਟਰਡ ਸੰਗੀਤ ਲੇਬਲ ਹਨ, ਜੋ ਹਰ ਦਿਨ ਲਗਭਗ 20 ਤੋਂ 25 ਗਾਣੇ ਕਰਦੇ ਹਨ।

2021 ਵਿਚ ਇਸ ਇੰਡਸਟਰੀ ਨੇ 5 ਹਜਾਰ ਤੋਂ ਜਿਆਦਾ ਮਿਊਜਿਕ ਵੀਡੀਓ ਜਾਰੀ ਕੀਤੇ ਹਨ। ਕਰੋੜਾਂ ਦੀ ਇਸ ਪੰਜਾਬੀ ਇੰਡਸਟਰੀ ਉਤੇ ਹੁਣ ਪੰਜਾਬ ਦੇ ਗੈਂਗਸਟਰ ਆਪਣਾ ਸਾਮਰਾਜ ਜਮਾਉਣ ਦੀ ਫਿਰਾਕ ਵਿਚ ਹਨ। ਇਸਦਾ ਖੁਲਾਸਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਹੋ ਚੁੱਕਾ ਹੈ।

ਪੁਲਿਸ ਜਾਂਚ ਵਿਚ ਖੁਲਾਸਾ ਹੋ ਚੁੱਕਿਆ ਹੈ ਕਿ ਕਈ ਪੰਜਾਬੀ ਗਾਇਕਾਂ ਦੇ ਗੈਂਗਸਟਰਾਂ ਨਾਲ ਸਬੰਧ ਹਨ। ਇਸਦੇ ਬਾਅਦ ਹੁਣ ਆਈਬੀ ਨੂੰ ਅਜਿਹੇ ਸਬੂਤ ਮਿਲੇ ਹਨ ਕਿ ਇਸ ਇੰਡਸਟਰੀ ਜਰੀਏ ਗੈਂਗਸਟਰ ਰੰਗਦਾਰੀ, ਕਤਲ ਤੇ ਹੋਰ ਅਪਰਾਧਕ ਕੰਮਾਂ ਨਾਲ ਇਕੱਠੇ ਕੀਤੇ ਕਾਲੇ ਧਨ ਨੂੰ ਸਫੈਦ ਕਰਨ ਦੇ ਜੁਗਾੜ ਵਿਚ ਹਨ। ਇਸਦੇ ਪਿੱਛੇ ਦਾ ਸਭ ਤੋਂ ਵੱਡਾ ਕਾਰਨ ਇਹ ਵੀ ਹੈ ਕਿ ਜਿਆਦਾਤਰ ਸਫਲ ਪੰਜਾਬੀ ਗਾਇਕਾਂ ਦੇ ਕੈਨੇਡਾ ਨਾਲ ਸਬੰਧ ਹਨ। ਉਨ੍ਹਾਂ ਕੋਲ ਜਾਂ ਤਾਂ ਸਥਾਈ ਨਿਵਾਸ ਪਰਮਿਟ ਜਾਂ ਨਾਰਥ ਅਮਰੀਕਾ ਦੇਸ਼ ਦੀ ਨਾਗਰਿਕਤਾ ਹੈ।

ਅਜਿਹੇ ਵਿਚ ਕੈਨੇਡਾ ਵਿਚ ਬੈਠੇ ਪੰਜਾਬ ਨਾਲ ਸਬੰਧ ਰੱਖਣ ਵਾਲੇ ਗੈਂਗਸਟਰ ਅਸਾਨੀ ਨਾਲ ਉਨ੍ਹਾਂ ਨਾਲ ਸੰਪਰਕ ਸਾਧ ਲੈਂਦੇ ਹਨ। ਇਸ ਇਨਪੁੱਟ ਉਤੇ ਆਈਬੀ ਦੀ ਜਾਂਚ ਵਿਚ ਇਹ ਤੱਥ ਸਾਹਮਣੇ ਆਏ ਹਨ ਕਿ ਕਈ ਕੈਨੇਡਾ ਬੇਸਡ ਪੰਜਾਬੀ ਸਿੰਗਰ ਵੀ ਗੈਂਗਸਟਰਾਂ ਨਾਲ ਸ਼ਾਮਲ ਹਨ।

ਬਿਸ਼ਨੋਈ ਵੀ ਖੋਲ੍ਹਣਾ ਚਾਹੁੰਦਾ ਸੀ ਮਿਊਜਿਕ ਕੰਪਨੀ
ਬੰਬੀਹਾ ਗਰੁੱਪ ਵਾਂਗ ਲਾਰੈਂਸ ਬਿਸ਼ਨੋਈ ਗੈਂਗ ਵੀ ਪੰਜਾਬ ਵਿਚ ਮਿਊਜਿਕ ਕੰਪਨੀ ਖੋਲ੍ਹਣਾ ਚਾਹੁੰਦਾ ਸੀ। ਲੰਘੇ ਕੁਝ ਸਾਲਾਂ ਵਿਚ ਪੰਜਾਬ ਦੀ ਮਿਊਜਿਕ ਇੰਡਸਟਰੀ ਵਿਚ ਦਵਿੰਦਰ ਬੰਬੀਹਾ ਗੈਂਗ ਦਾ ਦਬਦਬਾ ਵੱਧਦਾ ਜਾ ਰਿਹਾ ਸੀ। ਇਹੀ ਗੱਲ ਲਾਰੈਂਸ ਬਿਸ਼ਨੋਈ ਖੇਮੇ ਨੂੰ ਪਸੰਦ ਨਹੀਂ ਰਾਸ ਨਹੀਂ ਸੀ ਆ ਰਹੀ ਸੀ। ਪੰਜਾਬ ਦੀ ਮਿਊਜਿਕ ਇੰਡਸਟਰੀ ਵਿਚ ਦਖਲ ਲਈ ਲਾਰੈਂਸ ਨੇ ਆਪਣੇ ਕਾਲਜ ਦੇ ਦੋਸਤ ਵਿੱਕੀ ਮਿਡੂਖੇੜਾ ਦਾ ਇਸਤੇਮਾਲ ਕੀਤਾ ਤੇ ਸਿੱਧੂ ਮੂਸੇਵਾਲਾ ਉਤੇ ਦਬਾਣ ਬਣਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ, ਪਰ ਸਿੱਧੂ ਨੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਗਾਣੇ ਤੱਕ ਚੁਣਦੇ ਹਨ ਗੈਂਗਸਟਰ
ਪੰਜਾਬੀ ਇੰਡਸਟਰੀ ਵਿਚ ਗੈਂਗਸਟਰ ਇਥੋਂ ਤੱਕ ਹਾਵੀ ਹਨ ਕਿ ਗਾਇਕ ਦਾ ਗਾਣਾ ਵੀ ਉਹੀ ਤੈਅ ਕਰਦੇ ਹਨ। ਨਾਲ ਹੀ ਵਿਦੇਸ਼ਾਂ ਵਿਚ ਉਨ੍ਹਾਂ ਦੇ ਸ਼ੋਅ ਕਿੱਥੇ ਹੋਣਗੇ, ਮੁਨਾਫਾ ਕਿਵੇਂ ਵੰਡਿਆ ਜਾਵੇਗਾ, ਇਹ ਵੀ ਗੈਂਗਸਟਰ ਹੀ ਤੈਅ ਕਰਦੇ ਹਨ। ਇੰਨਾ ਹੀ ਨਹੀਂ ਕਿਹੜੀ ਕੰਪਨੀ ਉਨ੍ਹਾਂ ਦੀ ਐਲਬਮ ਨੂੰ ਰਿਲੀਜ ਕਰੇਗੀ, ਇਸਦੇ ਅਧਿਕਾਰ ਕਿਸ ਕੋਲ ਹੋਣਗੇ, ਇਨ੍ਹਾਂ ਦਾ ਫੈਸਲਾ ਵੀ ਗੈਂਗਸਟਰ ਹੀ ਕਰਦੇ ਹਨ।

ਇਨ੍ਹਾਂ ਗਾਇਕਾਂ ਨੂੰ ਮਿਲ ਚੁੱਕੀ ਹੈ ਧਮਕੀ
ਅਦਾਕਾਰ ਤੇ ਗਾਇਕ ਗਿੱਪੀ ਗਰੇਵਾਲ ਤੇ ਜਲੰਧਰ ਦੇ ਪੰਜਾਬੀ ਗਾਇਕ ਰਾਏ ਜੁਝਾਰ ਨੂੰ ਵੀਡੀਓ ਕਾਲ ਰਾਹੀਂ ਜਬਰਨ ਵਸੂਲੀ ਦੀ ਧਮਕੀ ਮਿਲੀ ਹੈ। ਗਾਇਕ ਤੇ ਸਿਆਸਤਦਾਨ ਬਲਕਾਰ ਸਿੱਧੂ ਨੇ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਰੰਗਦਾਰੀ ਦੀਆਂ ਕਾਲਾਂ ਆਈਆਂ। ਗਾਇਕ ਕਰਨ ਔਜਲਾ ਨੂੰ ਸੋਸ਼ਲ ਮੀਡੀਆ ਉਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਤੇ ਕੈਨੇਡਾ ਦੇ ਸਰੀ ਵਿਚ ਉਸਦੇ ਦੋਸਤ ਦੇ ਘਰ ਉਤੇ ਗੋਲੀਆਂ ਵੀ ਚਲਾਈਆਂ ਗਈਆਂ।

ਇਨ੍ਹਾਂ ਗਾਇਕਾਂ ਦੀ ਸੁਰੱਖਿਆ ਵਧੀ
ਮੂਸੇਵਾਲਾ ਦੇ ਕਤਲ ਤੋਂ ਬਾਅਦ ਅਹਿਤਿਆਤ ਵਜੋਂ ਹਾਲ ਹੀ ਵਿਚ ਗਾਇਕਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਪੰਜਾਬ ਪੁਲਿਸ ਨੇ ਗਾਇਕ ਮਨਕੀਰਤ ਔਲਖ ਦੀ ਸੁਰੱਖਿਆ ਵੀ ਵਧਾਈ ਹੈ। ਉਨ੍ਹਾਂ ਨੂੰ ਦਵਿੰਦਰ ਬੰਬੀਹਾ ਗਿਰੋਹ ਤੋਂ ਕਥਿਤ ਤੌਰ ਉਤੇ ਧਮਕੀ ਮਿਲਣ ਦੇ ਬਾਅਦ ਪੁਲਿਸ ਤੋਂ ਸੁਰੱਖਿਆ ਵਧਾਉਣ ਦੀ  ਅਪੀਲ ਕੀਤੀ ਸੀ।