ਗੈਂਗਸਟਰ ਜਰਨੈਲ ਸਿੰਘ ਦੇ ਕਤਲ ਦਾ ਪਰਦਾਫਾਸ਼, ਬੰਬੀਹਾ ਗੈਂਗ ਦੇ 10 ਸ਼ੂਟਰਾਂ ਦੀ ਹੋਈ ਪਛਾਣ

0
465

ਅੰਮ੍ਰਿਤਸਰ| ਅੰਮ੍ਰਿਤਸਰ ਦੇ ਸਠਿਆਲਾ ਵਿਚ ਲੰਘੇ ਦਿਨੀਂ ਗੈਂਗਸਟਰ ਜਰਨੈਲ ਸਿੰਘ ਨਾਲ ਜੁੜੀ ਇਕ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪੰਜਾਬ ਪੁਲਿਸ ਨੇ ਜਰਨੈਲ ਦਾ ਕਤਲ ਕਰਨ ਵਾਲੇ 10 ਸ਼ੂਟਰਾਂ ਦੀ ਪਛਾਣ ਕਰ ਲਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ DGP ਗੌਰਵ ਯਾਦਵ ਨੇ ਦੱਸਿਆ ਕਿ ਜਰਨੈਲ ਕਤਲ ਮਾਮਲੇ ਵਿਚ ਜਿਨ੍ਹਾਂ 10 ਸ਼ੂਟਰਾਂ ਦੀ ਪਛਾਣ ਹੋਈ ਹੈ, ਇਨ੍ਹਾਂ ਦਾ ਸਬੰਧ ਬੰਬੀਹਾ ਗਰੁੱਪ ਨਾਲ ਹੈ।

ਜ਼ਿਕਰਯੋਗ ਹੈ ਕਿ ਜਰਨੈਲ ਦੇ ਮਰਡਰ ਤੋਂ ਅਗਲੇ ਦਿਨ ਹੀ ਬੰਬੀਹਾ ਗਰੁੱਪ ਨੇ ਇਕ ਫੇਸਬੁੱਕ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲੈ ਲਈ ਸੀ। Dgp ਗੌਰਵ ਯਾਦਵ ਨੇ ਕਿਹਾ ਕਿ AGTF ਨੇ ਸਖਤ ਕਾਰਵਾਈ ਕਰਦਿਆਂ ਇਨ੍ਹਾਂ ਗੈਂਗਸਟਰਾਂ ਦੀ ਪਛਾਣ ਕਰ ਲਈ ਹੈ ਤੇ ਇਨ੍ਹਾਂ ਦੀ ਭਾਲ ਵਿਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਜਲਦੀ ਹੀ ਇਹ ਗੈਗਸਟ ਜੇਲ ਦੀਆਂ ਸਲਾਖਾਂ ਪਿੱਛੇ ਹੋਣਗੇ।