ਗੈਂਗਸਟਰ ਜੱਗੂ ਨੇ ਕੀਤਾ ਖੁਲਾਸਾ : ਲੁਧਿਆਣਾ ਤੋਂ ਲਿਆਂਦੇ ਗਏ ਸਨ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਹਥਿਆਰ

0
1051

ਚੰਡੀਗੜ੍ਹ| ਪੰਜਾਬੀ ਗਾਇਕ ਸਿੱਧੂ ਮੂਸੇਾਵਾਲ ਦੇ ਕਤਲ ਮਾਮਲੇ ਵਿਚ ਜੱਗੂ ਭਗਵਾਨਪੁਰੀਆ ਨੇ ਪੁਲਿਸ ਦੀ ਪੁੱਛਗਿੱਛ ਵਿੱਚ ਵੱਡੇ ਖੁਲਾਸ ਕੀਤੇ । ਉਸ ਨੇ ਪੁਲਿਸ ਨੂੰ ਦੱਸਿਆ ਕਿ ਮੂਸੇਵਾਲਾ ਨੂੰ ਕਤਲ ਕਰਨ ਲਈ ਵਰਤੇ ਗਏ ਹਥਿਆਰ ਲੁਧਿਆਣਾ ਤੋਂ ਲਿਆਂਦੇ ਗਏ ਸਨ। ਸੂਤਰਾਂ ਮੁਤਾਬਕ ਜੱਗੂ ਨੇ ਰਿਮਾਂਡ ਦੌਰਾਨ ਕਬੂਲ ਕੀਤਾ ਕਿ ਜੱਗੂ ਨੇ ਲਾਰੈਂਸ ਅਤੇ ਗੋਲਡੀ ਬਰਾੜ ਦੇ ਕਹਿਣ ‘ਤੇ ਲੁਧਿਆਣਾ ਤੋਂ ਹਥਿਆਰ ਭੇਜੇ ਸਨ।

ਹਥਿਆਰ ਪਹੁੰਚਾਉਣ ਦੀ ਜੱਗੂ ਨੇ ਜੇਲ ‘ਚ ਬੈਠ ਕੇ ਆਪਣੇ ਗੁੰਡਿਆਂ ਸੰਦੀਪ ਕਾਹਲੋ ਅਤੇ ਬਲਦੇਵ ਚੌਧਰੀ ਦੀ ਡਿਊਟੀ ਲਾਈ ਸੀ। ਇਸ ਦੇ ਨਾਲ ਹੀ ਜੱਗੂ ਦਾ ਖਾਸਮ-ਖਾਸ ਮਨੀ ਰਈਆ ਅਤੇ ਤੂਫਾਨ ਵੀ ਹਥਿਆਰਾਂ ਸਮੇਤ ਬਠਿੰਡਾ ਪਹੁੰਚ ਗਏ ਸਨ ਅਤੇ ਅੱਗੇ ਸ਼ਾਰਪਸ਼ੂਟਰਾਂ ਨੂੰ ਹਥਿਆਰ ਦਿੱਤੇ ਸਨ।

ਜੱਗੂ ਭਗਵਾਨਪੁਰੀਆ ਨੇ ਲੁਧਿਆਣਾ ਕਮਿਸ਼ਨਰੇਟ ਦੇ ਸਾਹਮਣੇ ਇਹ ਖੁਲਾਸਾ ਕੀਤਾ ਹੈ । ਪੁਲਿਸ ਮੁਤਾਬਕ ਜੱਗੂ ਭਗਵਾਨਪੁਰੀਆ ਹਥਿਆਰਾਂ ਦਾ ਸਾਰਾ ਕੰਮ ਦੇਖਦਾ ਸੀ। ਪੁਲਿਸ ਹੁਣ ਬਲਦੇਵ ਚੌਧਰੀ ਸੰਦੀਪ ਕਾਹਲੋ ਅਤੇ ਹੋਰ ਸਾਥੀਆਂ ਨੂੰ ਆਹਮੋ-ਸਾਹਮਣੇ ਲਿਆ ਕੇ ਪ੍ਰੋਡਕਸ਼ਨ ਵਾਰੰਟ ‘ਤੇ ਪੁੱਛਗਿੱਛ ਕਰੇਗੀ। ਸਿੱਧੂ ਕਤਲ ਕਾਂਡ ‘ਚ ਹਥਿਆਰਾਂ ਨੂੰ ਲੈ ਕੇ ਕਾਫੀ ਸ਼ੰਕੇ ਪੈਦਾ ਹੋ ਰਹੇ ਸਨ, ਹਥਿਆਰ ਕਿੱਥੋਂ ਆਏ, ਹੁਣ ਇਕ ਵੱਡਾ ਖੁਲਾਸਾ ਹੁੰਦਾ ਨਜ਼ਰ ਆ ਰਿਹਾ ਹੈ ਕਿ ਜੱਗੂ ਨੇ ਲੁਧਿਆਣਾ ਤੋਂ ਹਥਿਆਰ ਸਪਲਾਈ ਕੀਤੇ ਸਨ, ਸੂਤਰਾਂ ਮੁਤਾਬਕ ਲੁਧਿਆਣਾ ‘ਚ ਲਾਰੈਂਸ ਦਾ ਵੱਡਾ ਨੈੱਟਵਰਕ ਕੰਮ ਕਰ ਰਿਹਾ ਹੈ।