ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਖਰੜ ਦੀ ਅਦਾਲਤ ਨੇ ਭੇਜਿਆ 10 ਦਿਨ ਦੇ ਪੁਲਿਸ ਰਿਮਾਂਡ ‘ਤੇ

0
1736


ਖਰੜ : ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਖਰੜ ਦੀ ਅਦਾਲਤ ਨੇ ਅੱਜ 10 ਦਿਨ ਦੇ ਪੁਲਿਸ ਰਿਮਾਂਡ ਵਿੱਚ ਭੇਜਣ ਦੇ ਹੁਕਮ ਜਾਰੀ ਕੀਤੇ ਹਨ। ਭਾਰੀ ਸੁਰਖਿਆ ਪ੍ਰਬੰਧਾਂ ਅਧੀਨ ਅੱਜ ਜੱਗੂ ਭਗਵਾਨਪੁਰੀਆ ਨੂੰ ਸੀ.ਆਈ.ਏ ਸਟਾਫ਼ ਵੱਲੋਂ ਪ੍ਰੋਡਕਸ਼ਨ ਵਾਰੰਟਾਂ ‘ਤੇ ਜਲੰਧਰ ਤੋਂ ਖਰੜ ਲਿਆਂਦਾ ਗਿਆ ਸੀ।

ਜ਼ਿਕਰਯੋਗ ਹੈ ਕਿ ਜੱਗੂ ਭਗਵਾਨਪੁਰੀਆ ਨੂੰ ਸੀ.ਆਈ.ਏ ਸਟਾਫ਼ ਵੱਲੋਂ 9 ਸਤੰਬਰ ਨੂੰ ਖਰੜ ਸਦਰ ਥਾਣੇ ਵਿੱਚ ਦਰਜ਼ ਐਫ.ਆਈ.ਨੰਬਰ 260 ਵਿੱਚ ਖਰੜ ਲੈ ਆਂਦਾ ਗਿਆ ਸੀ। ਇਸ ਐਫ.ਆਈ.ਆਰ ਦੇ ਸੰਬੰਧ ਵਿੱਚ ਸੀ.ਆਈ.ਏ ਸਟਾਫ਼ ਨੇ ਮਨਪ੍ਰੀਤ ਸਿੰਘ ਉਰਫ ਭੀਮਾ ਨੂੰ ਇੱਕ ਬੀ.ਐਮ.ਡਬਲੀਊ ਗੱਡੀ ਐਚ.ਆਰ 26 ਬੀ ਟੀ 1558 ਸਮੇਤ ਖਰੜ ਵਿਖੇ ਕਾਬੂ ਕੀਤਾ ਸੀ ਅਤੇ ਉਸ ਕੋਲੋਂ 11 ਪਿਸਤੌਲਾਂ ਬਰਾਮਦ ਹੋਈਆਂ ਸਨ।

ਉਸ ਸਮੇਂ ਪੁਲਿਸ ਵੱਲੋਂ ਆਰਮਜ਼ ਐਕਟ ਅਧੀਨ ਕੇਸ ਦਰਜ਼ਜ ਕੀਤਾ ਗਿਆ ਸੀ। ਪੁੱਛਗਿੱਛ ਦੌਰਾਨ ਪੁਲੀਸ ਵੱਲੋਂ ਜੱਗੂ ਭਗਵਾਨਪੁਰੀਆ ਨੁੰ ਵੀ ਇਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਸੀ ਅਤੇ ਉਸ ਨੂੰ ਅੱਜ ਪ੍ਰੋਡਕਸ਼ਨ ਵਾਰੰਟਾਂ ਉਤੇ ਜਲੰਧਰ ਤੋਂ ਖਰੜ ਲਿਆਂਦਾ ਗਿਆ ਸੀ।