ਜਲੰਧਰ, 12 ਸਤੰਬਰ | ਅਮਰੀਕਾ ਭੱਜਣ ਦੀ ਫਿਰਾਕ ਵਿਚ ਦਿੱਲੀ ਏਅਰਪੋਰਟ ਉਤੇ ਪਹੁੰਚਿਆ ਗੈਂਗਸਟਰ ਦਲਬੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦਲਬੀਰ ਵਿਦੇਸ਼ ਭੱਜਣ ਦੀ ਫਿਰਾਕ ਵਿਚ ਸੀ। ਦੇਰ ਸ਼ਾਮ ਉਸਨੂੰ ਪੁਲਿਸ ਵਲੋਂ ਜਲੰਧਰ ਲਿਆਂਦਾ ਗਿਆ। ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ ਵਿਚ ਨਾਮਜ਼ਦ ਦਲਬੀਰ ਜ਼ਮਾਨਤ ਉਤੇ ਬਾਹਰ ਆਇਆ ਸੀ। ਉਸਨੇ ਦੁਬਈ ਦੇ ਰਸਤਿਆਂ ਡੌਂਕੀ ਲਗਾਉਣੀ ਸੀ।
ਸੂਤਰਾਂ ਦੀ ਮੰਨੀਏ ਤਾਂ ਜਿਵੇਂ ਹੀ ਉਹ ਏਅਰਪੋਰਟ ਪੁੱਜਾ ਤਾਂ ਉਸਦਾ ਪਾਸਪੋਰਟ ਚੈੱਕ ਕਰਕੇ ਸਕਿਓਰਿਟੀ ਨੂੰ ਬੁਲਾਇਆ ਗਿਆ ਤੇ ਐਲਓਸੀ ਜਾਰੀ ਕਰਨ ਦੇ ਚੱਲਦੇ ਗ੍ਰਿਫਤਾਰ ਕਰ ਲਿਆ ਗਿਆ ਤੇ ਏਅਰਪੋਰਟ ਸਕਿਓਰਿਟੀ ਨੇ ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਪਤਾ ਲੱਗਾ ਕਿ ਦਲਬੀਰ ਖਿਲਾਫ 307 ਸਮੇਤ ਹੋਰ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਹਨ। ਜਲੰਧਰ ਕਮਿਸ਼ਨਰੇਟ ਪੁਲਿਸ ਉਸਨੂੰ ਲਿਜਾਣ ਲਈ ਦਿੱਲੀ ਪਹੁੰਚ ਗਈ ਤੇ ਹਿਰਾਸਤ ਵਿਚ ਲਿਆ।