ਜਲੰਧਰ, 19 ਅਕਤੂਬਰ | ਕੁੱਲ੍ਹੜ ਪੀਜ਼ਾ ਜੋੜੇ ਨੂੰ ਕੈਨੇਡਾ ਬੈਠੇ ਗੈਂਗਸਟਰ ਅਰਸ਼ ਡੱਲਾ ਨੇ ਦਿੱਤੀ ਧਮਕੀ ਦਿੱਤੀ ਹੈ। ਅਰਸ਼ ਡੱਲਾ ਨੇ ਜੋੜੇ ਨੂੰ ਵੀਡੀਓ ਬਣਾਉਣ ‘ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਆਡੀਓ ਭੇਜ ਕੇ ਧਮਕੀ ਦਿੱਤੀ ਗਈ ਹੈ
ਵਾਇਰਲ ਹੋਈ ਇਕ ਕਥਿਤ ਆਡੀਓ ਵਿਚ ਡੱਲਾ ਆਖ ਰਿਹਾ ਹੈ ਕਿ ਸੋਸ਼ਲ ਮੀਡੀਆ ਉਤੇ ਗਲਤ ਵੀਡੀਓ ਪਾਉਣ ਵਾਲੇ ਸੁਧਰ ਜਾਣ। ਉਹ ਆਖ ਰਿਹਾ ਹੈ ਕਿ ਉਸ ਨੇ ਫੋਨ ਕਰ ਕੇ ਵੀ ਅਜਿਹੇ ਲੋਕਾਂ ਨੂੰ ਸਮਝਾਇਆ ਹੈ ਕਿ ਬਾਜ਼ ਆ ਜਾਣ। ਉਸ ਨੇ ਕੁੱਲ੍ਹੜ ਪੀਜ਼ਾ ਜੋੜੇ ਨੂੰ ਵੀ ਧਮਕੀ ਦਿੱਤੀ ਹੈ। ਡਾਲਾ ਆਖ ਰਿਹਾ ਹੈ ਕਿ ਅਜਿਹੇ ਸਾਰੇ ਲੋਕਾਂ ਉਤੇ ਉਨ੍ਹਾਂ ਦੀ ਨਿਗ੍ਹਾ ਹੈ। ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਇਨ੍ਹਾਂ ਨੂੰ ਰੋਕ ਲਵੇ।
ਦੱਸ ਦੇਈਏ ਕਿ ਅੱਜ ਹੀ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਪੁਲਿਸ ਨੂੰ ਜੋੜੇ ਨੂੰ ਸੁਰੱਖਿਆ ਦੇਣ ਦੇ ਹੁਕਮ ਦਿੱਤੇ ਹਨ।
ਨੋਟ- ਪੰਜਾਬ ਬੁਲੇਟਿਨ ਇਸ ਖਬਰ ਦੀ ਪੁਸ਼ਟੀ ਨਹੀਂ ਕਰਦਾ।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)