ਉਤਰ ਪ੍ਰਦੇਸ਼, 12 ਦਸੰਬਰ | ਲਖਨਊ ਦੇ ਵਿਭੂਤੀਖੰਡ ਇਲਾਕੇ ਵਿਚ ਰਹਿਣ ਵਾਲੇ ਇਕ ਸੇਵਾਮੁਕਤ ਪੀਸੀਐਸ ਅਧਿਕਾਰੀ ਦੀ ਧੀ ਨੂੰ 3 ਨੌਜਵਾਨ ਬਹਾਨੇ ਨਾਲ ਆਪਣੇ ਨਾਲ ਲੈ ਗਏ ਅਤੇ ਨਸ਼ੀਲਾ ਪਦਾਰਥ ਪਿਲਾਇਆ ਅਤੇ ਫਿਰ ਚੱਲਦੀ ਕਾਰ ਵਿਚ ਸਮੂਹਿਕ ਬਲਾਤਕਾਰ ਕੀਤਾ। ਘਟਨਾ ਤੋਂ ਬਾਅਦ ਮੁਲਜ਼ਮ ਉਸ ਨੂੰ ਮੁਨਸ਼ੀ ਪੁਲੀਆ ਨੇੜੇ ਸੁੱਟ ਕੇ ਫ਼ਰਾਰ ਹੋ ਗਏ।
ਵਜ਼ੀਰਗੰਜ ਥਾਣੇ ‘ਚ ਗੈਂਗਰੇਪ ਦਾ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਪੁਲਿਸ ਨੇ ਤਿੰਨਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਕਾਰ ਬਰਾਮਦ ਕਰ ਲਈ ਹੈ। ਡੀਸੀਪੀ ਪੱਛਮੀ ਰਾਹੁਲ ਰਾਜ ਦੇ ਅਨੁਸਾਰ, ਇਕ ਸੇਵਾਮੁਕਤ ਪੀਸੀਐਸ ਅਧਿਕਾਰੀ ਦੀ 22 ਸਾਲ ਦੀ ਧੀ ਵਿਭੂਤੀਖੰਡ ਖੇਤਰ ਵਿਚ ਰਹਿੰਦੀ ਹੈ। ਉਸ ਦਾ ਕੇਜੀਐਮਯੂ ਦੇ ਮਨੋਵਿਗਿਆਨ ਵਿਭਾਗ ਵਿਚ ਇਲਾਜ ਚੱਲ ਰਿਹਾ ਹੈ। ਲੜਕੀ ਅਕਸਰ ਇਲਾਜ ਲਈ ਉਥੇ ਇਕੱਲੀ ਆਉਂਦੀ ਸੀ।
ਇਸ ਦੌਰਾਨ ਉਸ ਦੀ ਜਾਣ-ਪਛਾਣ ਮੜੀਆਵ ਵਾਸੀ ਸਤਯਮ ਮਿਸ਼ਰਾ ਨਾਲ ਹੋ ਗਈ, ਜੋ ਬਾਹਰ ਚਾਹ ਦੀ ਦੁਕਾਨ ‘ਤੇ ਕੰਮ ਕਰਦਾ ਸੀ। 5 ਦਸੰਬਰ ਨੂੰ ਲੜਕੀ ਇਲਾਜ ਲਈ ਆਈ ਸੀ। ਡਾਕਟਰ ਨੂੰ ਦੇਖ ਕੇ ਉਹ ਸਤਿਅਮ ਦੀ ਦੁਕਾਨ ‘ਤੇ ਚਾਹ ਪੀਣ ਚਲੀ ਗਈ। ਇਸ ਦੌਰਾਨ ਉਸ ਦਾ ਫੋਨ ਬੰਦ ਹੋ ਗਿਆ। ਜਦੋਂ ਉਸ ਨੇ ਸਤਿਅਮ ਨੂੰ ਮੋਬਾਇਲ ਚਾਰਜ ਕਰਨ ਲਈ ਕਿਹਾ ਤਾਂ ਸਤਿਅਮ ਨੇ ਐਂਬੂਲੈਂਸ ਡਰਾਈਵਰ ਮੁਹੰਮਦ ਅਸਲਮ ਵਾਸੀ ਬਾਜ਼ਾਰਖਾਲਾ ਦੀ ਐਂਬੂਲੈਂਸ ਵਿਚ ਮੋਬਾਇਲ ਚਾਰਜ ਕਰ ਦਿੱਤਾ।
ਕੁਝ ਦੇਰ ਬਾਅਦ ਲੜਕੀ ਨੇ ਸਤਿਅਮ ਨੂੰ ਆਪਣਾ ਮੋਬਾਇਲ ਲਿਆਉਣ ਲਈ ਕਿਹਾ ਤਾਂ ਉਸ ਨੇ ਦੱਸਿਆ ਕਿ ਐਂਬੂਲੈਂਸ ਡਰਾਈਵਰ ਡਾਲੀਗੰਜ ਗਿਆ ਸੀ। ਜਦੋਂ ਸਤਿਅਮ ਲੜਕੀ ਨੂੰ ਈ-ਰਿਕਸ਼ਾ ਵਿਚ ਡਾਲੀਗੰਜ ਲੈ ਗਿਆ ਤਾਂ ਉਸ ਨੂੰ ਦੱਸਿਆ ਗਿਆ ਕਿ ਐਂਬੂਲੈਂਸ ਆਈ.ਟੀ. ਚੌਰਾਹੋ ‘ਤੇ ਹੈ, ਜਦੋਂ ਉਹ ਉਥੇ ਪਹੁੰਚੇ ਤਾਂ ਉਨ੍ਹਾਂ ਨੂੰ ਕੋਈ ਨਹੀਂ ਮਿਲਿਆ। ਇਸ ਦੌਰਾਨ ਚਾਹ ਦੀ ਦੁਕਾਨ ਦਾ ਮਾਲਕ ਮੁਹੰਮਦ ਸੁਹੇਲ ਅਤੇ ਅਸਲਮ ਵਾਸੀ ਬਜ਼ਾਰਖਾਲਾ ਕਾਰ ’ਤੇ ਪਹੁੰਚ ਗਏ। ਉਨ੍ਹਾਂ ਨੇ ਸਤਿਅਮ ਅਤੇ ਲੜਕੀ ਨੂੰ ਆਪਣੀ ਕਾਰ ਵਿਚ ਬਿਠਾ ਲਿਆ।
ਆਈਟੀ ਚੌਰਾਹੇ ਤੋਂ ਲੜਕੀ ਨੂੰ ਕਾਰ ‘ਚ ਬਿਠਾ ਕੇ ਦੋਸ਼ੀ ਸਫੇਦਾਬਾਦ ਦੇ ਬਾਰਾਬੰਕੀ ‘ਚ ਇਕ ਢਾਬੇ ‘ਤੇ ਪਹੁੰਚੇ। ਪਹਿਲਾਂ ਉਨ੍ਹਾਂ ਨੇ ਇਕੱਠੇ ਡਿਨਰ ਕੀਤਾ। ਇਸ ਤੋਂ ਬਾਅਦ ਲੜਕੀ ਨੂੰ ਜ਼ਬਰਦਸਤੀ ਨਸ਼ੀਲਾ ਪਦਾਰਥ ਪਿਲਾਇਆ ਤੇ ਜ਼ਬਰਦਸਤੀ ਕਾਰ ਵਿਚ ਲੈ ਗਏ ਅਤੇ ਚਲਦੀ ਕਾਰ ਵਿਚ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ।
ਲੜਕੀ ਨੇ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਉਸ ਦੀ ਕੁੱਟਮਾਰ ਵੀ ਕੀਤੀ। ਲੜਕੀ ਕਿਸੇ ਤਰ੍ਹਾਂ ਆਪਣੇ ਘਰ ਪਹੁੰਚ ਗਈ। ਡੀਸੀਪੀ ਦਾ ਕਹਿਣਾ ਹੈ ਕਿ ਘਟਨਾ ਤੋਂ ਬਾਅਦ ਲੜਕੀ ਕਾਫੀ ਡਰੀ ਹੋਈ ਸੀ। ਇਸ ਕਾਰਨ ਉਸ ਨੇ ਸ਼ਿਕਾਇਤ ਨਹੀਂ ਕੀਤੀ। ਉਸ ਨੇ ਹਿੰਮਤ ਕੀਤੀ ਅਤੇ ਆਪਣੇ ਪਰਿਵਾਰ ਨੂੰ ਸਾਰੀ ਗੱਲ ਦੱਸੀ। ਸੂਤਰਾਂ ਦਾ ਕਹਿਣਾ ਹੈ ਕਿ ਜਦੋਂ ਲੜਕੀ ਸ਼ਿਕਾਇਤ ਲੈ ਕੇ ਸਭ ਤੋਂ ਪਹਿਲਾਂ ਵਿਭੂਤੀਖੰਡ ਥਾਣੇ ਪਹੁੰਚੀ ਤਾਂ ਪੱਛਮੀ ਜ਼ੋਨ ਦੇ ਅਧਿਕਾਰੀਆਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਵਜ਼ੀਰਗੰਜ ਥਾਣੇ ‘ਚ ਸਮੂਹਿਕ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ। ਸੋਮਵਾਰ ਨੂੰ ਪੁਲਿਸ ਨੇ 3 ਦੋਸ਼ੀਆਂ ਸਤਿਅਮ, ਸੁਹੇਲ ਅਤੇ ਅਸਲਮ ਨੂੰ ਸਿੱਖਿਆ ਭਵਨ ਨੇੜਿਓਂ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਅਸਲਮ ਦੇ ਭਰਾ ਦੀ ਘਟਨਾ ਵਿਚ ਵਰਤੀ ਕਾਰ ਵੀ ਬਰਾਮਦ ਕਰ ਲਈ ਹੈ।
ਏਡੀਸੀਪੀ ਸੀਐਨ ਸਿਨਹਾ ਨੇ ਦੱਸਿਆ ਕਿ ਮੁਲਜ਼ਮ ਸੁਹੇਲ ਅਤੇ ਅਸਲਮ ਕੋਲੋਂ 2 ਫੋਨ ਮਿਲੇ ਹਨ। ਦੋਵਾਂ ਦੇ ਮੋਬਾਇਲ ਪੁਲਿਸ ਨੇ ਜ਼ਬਤ ਕਰ ਲਏ ਹਨ। ਲੜਕੀ ਦੀ ਅਸ਼ਲੀਲ ਵੀਡੀਓ ਬਣਾਏ ਜਾਣ ਦੇ ਸ਼ੱਕ ਕਾਰਨ ਦੋਵਾਂ ਦੇ ਫੋਨਾਂ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ।