ਸਹੇਲੀ ਪੀਂਦੀ ਸੀ ਮਹਿੰਗੀ ਸ਼ਰਾਬ, ਬੁਆਏਫ੍ਰੈਂਡ ਕਹਿੰਦਾ ਮੇਰਾ ਤਾਂ ਕੰਮ ਪਹਿਲਾਂ ਹੀ ਮੰਦਾ, ਹੁਣ ਬਸ ਕਰ, ਇੰਨਾ ਸੁਣਦੇ ਹੀ ਕਰ’ਤਾ ਕਤਲ

0
431

ਫਲੋਰੀਡਾ। ਕਹਿੰਦੇ ਨੇ ਕੇ ਪਿਆਰ ਹੀ ਸਾਡੀ ਜਾਨ ਦਾ ਦੁਸ਼ਮਣ ਬਣ ਜਾਂਦਾ ਹੈ। ਅਜਿਹਾ ਹੀ ਅਮਰੀਕਾ ਦੇ ਫਲੋਰੀਡਾ ਵਿਚ ਇਕ ਲੜਕੇ ਦੇ ਨਾਲ ਹੋਇਆ, ਜਿੱਥੇ ਆਪਣੀ ਪ੍ਰੇਮਿਕਾ ਦੇ ਨਾਲ ਲਿਵ ਇਨ ਰਿਲੇਸ਼ਨਸ਼ਿਪ ਵਿਚ ਰਹਿ ਰਹੇ ਲੜਕੇ ਨੂੰ ਉਸਦੀ ਪ੍ਰੇਮਿਕਾ ਨੇ ਹੀ ਮੌਤ ਦੇ ਘਾਟ ਉਤਾਰ ਦਿੱਤਾ। ਕਾਰਨ ਵੀ ਇਸ ਕਤਲ ਪਿੱਛੇ ਕੋਈ ਵੱਡਾ ਨਹੀਂ ਸੀ। ਉਕਤ ਲੜਕੇ ਆਪਣੀ ਪ੍ਰੇਮਿਕਾ ਨੂੰ ਸਿਰਫ ਦਾਰੂ ਪੀਣ ਤੋਂ ਹੀ ਮਨ੍ਹਾਂ ਕੀਤਾ ਸੀ।
ਮਿਆਮੀ ਹੇਰਾਲਡ ਦੀ ਰਿਪੋਰਟ ਅਨੁਸਾਰ 61 ਸਾਲਾ ਅਲਿਜ਼ਬੇਥ ਐਨ ਸ਼ੇਰਲਾਕ ਮੇਸਨ ਤੇ ਉਸਦਾ 69 ਸਾਲਾ ਲਿਵ ਇਨ ਪਾਰਟਨਰ ਵਿਦਹੇਲਡ ਇਕ ਮਜ਼ੇਦਾਰ ਸ਼ਾਮ ਮਨਾਉਣ ਜਾ ਰਹੇ ਸਨ। ਇਸ ਦੌਰਾਨ ਅਲਿਜ਼ਾਬੇਥ ਆਪਣੇ ਬੁਆਏਫਰੈਂਡ ਨੂੰ ਮਹਿੰਗੀ ਸ਼ਰਾਬ ਪਿਆਉਣ ਲਈ ਜ਼ਿੱਦ ਕਰਨ ਲੱਗੀ ਪਰ ਬੁਆਏਫ੍ਰੈਂਡ ਨੇ ਕਿਹਾ ਕਿ ਉਸਦਾ ਕੰਮ ਤਾਂ ਪਹਿਲਾਂ ਹੀ ਮੰਦਾ ਪਿਆ ਹੈ ਤੇ ਉਹ ਉਸਨੂੰ ਮਹਿੰਗੀ ਸ਼ਰਾਬ ਨਹੀਂ ਪਿਆ ਸਕਦਾ ਅਤੇ ਇਸ ਗੱਲ ਤੋਂ ਉਹ ਆਪਣੇ ਬੁਆਏਫ੍ਰੈਂਡ ਤੋਂ ਨਰਾਜ਼ ਸੀ।
ਇਸ ਦੌਰਾਨ ਗੱਲ ਇੰਨੀ ਵਧ ਗਈ ਕਿ ਅਲਿਜ਼ਾਬੇਥ ਨੇ ਲੜਾਈ ਦੌਰਾਨ ਆਪਣੇ ਬੁਆਏਫ੍ਰੈਂਡ ਦੇ ਪ੍ਰਾਈਵੇਟ ਪਾਰਟ ਉਤੇ ਜ਼ੋਰਦਾਰ ਲੱਤ ਮਾਰ ਦਿੱਤੀ। ਇਸ ਦੌਰਾਨ ਉਕਤ ਨੌਜਵਾਨ ਦੀ ਮੌਤ ਹੋ ਗਈ। ਸਥਾਨਕ ਪੁਲਿਸ ਨੇ ਐਲਿਜ਼ਬੇਥ ਨੂੰ ਗ੍ਰਿਫਤਾਰ ਕੀਤਾ ਹੈ। ਫਿਰ ਉਸਨੂੰ ਕਾਊਂਟੀ ਲਈ ਭੇਜ ਦਿੱਤਾ ਗਿਆ।