ਤਰਨਤਾਰਨ ਜ਼ਿਲ੍ਹੇ ‘ਚ ਨਾਂਦੇੜ ਸਾਹਿਬ ਤੋਂ ਸੰਗਤ ਨਾਲ ਆਏ 5 ਲੋਕਾਂ ਨੂੰ ਕੋਰੋਨਾ, ਕੈਪਟਨ ਸਰਕਾਰ ਨੇ ਲਈ ਸੀ ਸੰਗਤ ਲਿਆਉਣ ਦੀ ਜ਼ਿੰਮੇਵਾਰੀ!

    0
    1998

    ਚੰਡੀਗੜ੍ਹ. ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ਾਂ ਲਗਾਤਾਰ ਵੱਧਦੀ ਜਾ ਰਹੀ ਹੈ। ਅੱਜ ਪੰਜਾਬ ਦੇ ਤਰਨਤਾਰਨ ਜਿਲ੍ਹੇ ਵਿੱਚ ਵੀ ਕੋਰੋਨਾ ਪਹੁੰਚ ਗਿਆ ਹੈ। ਇੱਥੇ 5 ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਹ ਸਾਰੇ ਨਾਂਦੇੜ ਸਾਹਿਬ ਤੋਂ ਆਈ ਸੰਗਤ ਵਿੱਚ ਸ਼ਾਮਲ ਸਨ। ਨਾਂਦੇੜ ਸਾਹਿਬ ਤੋਂ ਆਏ 11 ਵਿਅਕਤੀਆਂ ਦੇ ਟੈਸਟ ਜਾਂਚ ਲਈ ਭੇਜੇ ਗਏ ਸਨ। ਇਸ ਤੋਂ ਇਲਾਵਾ ਸੰਗਤ ਵਿੱਚ ਸ਼ਾਮਲ 3 ਵਿਅਕਤੀ ਮੋਗਾ ਦੇ ਸਨ। ਜਿਨ੍ਹਾਂ ਨੂੰ ਮੋਗਾ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੀ ਜਾਂਚ ਉੱਥੇ ਹੀ ਕੀਤੀ ਜਾਵੇਗੀ।

    ਜ਼ਿਕਰਯੋਗ ਹੈ ਕਿ ਨਾਂਦੇੜ ਸਾਹਿਬ ਤੋਂ ਸੰਗਤ ਨੂੰ ਪੰਜਾਬ ਲਿਆਉਣ ਦੀ ਜਿੰਮੇਵਾਰੀ ਪੰਜਾਬ ਸਰਕਾਰ ਨੇ ਲਈ ਸੀ। ਪੰਜਾਬ ਵਿੱਚ ਹਾਲਾਤ ਪਹਿਲਾਂ ਹੀ ਖਰਾਬ ਹਨ। ਉੱਥੇ ਇਹ 1 ਗਲਤੀ ਪੰਜਾਬ ਸੂਬੇ ਲਈ ਕਿੰਨੀ ਭਾਰੀ ਪੈ ਸਕਦੀ ਹੈ, ਪੰਜਾਬ ਸਰਕਾਰ ਨੂੰ ਇਸ ਦੇ ਬਾਰੇ ਵੀ ਸੋਚਣਾ ਚਾਹੀਦਾ ਹੈ। ਇਸ ਗਲਤੀ ਕਾਰਨ ਹੁਣ ਪੰਜਾਬ ਦੇ 20ਵੇਂ ਜਿਲ੍ਹੇ ਵਿੱਚ ਕੋਰੋਨਾ ਪਹੁੰਚ ਗਿਆ ਹੈ। ਹਾਲੇ ਮੋਗਾ ਸੰਗਤ ਵਿੱਚ ਸ਼ਾਮਲ ਮੋਗਾ ਦੇ ਵਿਅਕਤੀਆਂ ਦੀ ਰਿਪੋਰਟ ਵੀ ਸਾਹਮਣੇ ਆਉਣੀ ਬਾਕੀ ਹੈ।

    ਮਾਮਲਾ ਇਸ ਤਰ੍ਹਾਂ ਹੈ ਕਿ ਨਾਂਦੇੜ ਸਾਹਿਬ ਤੋਂ ਸੰਗਤ ਨੂੰ ਲੈ ਕੇ ਪੰਜਾਬ ਦੇ ਤਰਨਤਾਰਨ ਵਿੱਚ ਆਏ ਡ੍ਰਾਈਵਰ ਦੀ ਰਿਪੋਰਟ ਹਜ਼ੂਰ ਸਾਹਿਬ ਵਿੱਚ ਪਾਜ਼ੀਟਿਵ ਆਈ ਤਾਂ ਸਿਹਤ ਵਿਭਾਗ ਤੇ ਪ੍ਰਸ਼ਾਨ ਨੂੰ ਹੱਥ ਪੈਰ ਦੀ ਪੈ ਗਈ।

    ਜਿਸ ਤੋਂ ਬਾਅਦ ਸੰਗਤ ਨਾਲ ਆਏ ਤਰਨਤਾਰਨ ਦੇ 11 ਵਿਅਕਤੀਆਂ ਦੇ ਸੈਂਪਲ ਲਏ ਗਏ। ਇਨ੍ਹਾਂ ਵਿਚੋਂ ਹੁਣ 4 ਦੀ ਰਿਪੋਰਟ ਪਾਜ਼ੀਟਿਵ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਸੰਗਤ ਵਿੱਚ ਸ਼ਾਮਲ 3 ਵਿਅਕਤੀਆਂ ਨੂੰ ਮੋਗਾ ਭੇਜ ਦਿੱਤਾ ਗਿਆ ਹੈ। ਜਿੱਥੇ ਉਨ੍ਹਾਂ ਦੇ ਸੈਂਪਲ ਲਏ ਜਾਣਗੇ। ਪੰਜਾਬ ਵਿੱਚ ਹੁਣ ਇਹ 5 ਮਾਮਲੇ ਸਾਹਮਣੇ ਆਉਣ ਨਾਲ ਕੋਰੋਨਾ ਮਰੀਜ਼ਾ ਦੀ ਗਿਣਤੀ ਵੱਧ ਕੇ 327 ਹੋ ਗਈ ਹੈ। ਇਸ ਦੇ ਨਾਲ ਹੀ ਹੁਣ ਪੰਜਾਬ ਦਾ ਤਰਨਤਾਰਨ ਜਿਲ੍ਹਾ ਵੀ ਆਰੇਂਜ਼ ਜ਼ੋਨ ਵਿੱਚ ਸ਼ਾਮਲ ਹੋ ਗਿਆ ਹੈ।

    ਧਿਆਨਯੋਗ ਹੈ ਕਿ ਹੁਣ ਸੂਬੇ ਦੇ 20 ਜਿਲ੍ਹਿਆਂ ਵਿੱਚ ਕੋਰੋਨਾ ਪਹੁੰਚ ਗਿਆ ਹੈ। ਪੰਜਾਬ ਦੇ ਸਿਰਫ 2 ਜਿਲ੍ਹੇ ਹੀ ਗ੍ਰੀਨ ਜ਼ੋਨ ਵਿੱਚ ਹਨ।