ਲੁਧਿਆਣਾ ‘ਚ ਤੇਜ਼ ਰਫਤਾਰ ਫਾਰਚੂਨਰ ਨੇ ਕਾਰ ਨੂੰ ਮਾਰੀ ਜ਼ੋਰਦਾਰ ਟੱਕਰ, 2 ਔਰਤਾਂ ਸਣੇ 4 ਜ਼ਖਮੀ

0
208

 ਲੁਧਿਆਣਾ, 6 ਨਵੰਬਰ | ਸਾਊਥ ਸਿਟੀ ਰੋਡ ‘ਤੇ ਸਿੱਧਵਾ ਨਹਿਰ ਦੇ ਕੰਢੇ ਇੱਕ ਕਿੱਟੀ ਪਾਰਟੀ ਤੋਂ ਪਰਤ ਰਹੇ ਦਰਾਣੀ ਅਤੇ ਜੇਠਾਣੀ ਨੂੰ ਸੜਕ ਪਾਰ ਕਰਦੇ ਸਮੇਂ ਇੱਕ ਤੇਜ਼ ਰਫ਼ਤਾਰ ਫਾਰਚੂਨਰ ਕਾਰ ਨੇ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਫਾਰਚੂਨਰ ਕਾਰ 5 ਵਾਰ ਪਲਟ ਕੇ ਡਿੱਗ ਗਈ। ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ।

ਹਾਦਸੇ ਦੌਰਾਨ ਦੋਵੇਂ ਕਾਰਾਂ ਦੇ ਏਅਰ ਬੈਗ ਖੁੱਲ੍ਹ ਗਏ। ਘਟਨਾ ‘ਚ ਦੋਵੇਂ ਕਾਰਾਂ ‘ਚ ਸਵਾਰ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਐਂਬੂਲੈਂਸ ਦੀ ਮਦਦ ਨਾਲ ਡੀਐਮਸੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਲੋਕਾਂ ਨੇ ਪੁਲਿਸ ਚੌਕੀ ਰਘੂਨਾਥ ਦੀ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਦੋਵਾਂ ਕਾਰਾਂ ਨੂੰ ਕਬਜ਼ੇ ‘ਚ ਲੈ ਕੇ ਜ਼ਖਮੀਆਂ ਦੇ ਬਿਆਨ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜ਼ਖ਼ਮੀਆਂ ਦੀ ਪਛਾਣ 42 ਸਾਲਾ ਕਵਿਤਾ ਚੋਪੜਾ ਅਤੇ 40 ਸਾਲਾ ਵੀਨਸ ਚੋਪੜਾ ਵਾਸੀ ਸਾਊਥ ਸਿਟੀ ਰੋਡ ਦੇ ਸ਼ਾਂਤ ਪਾਰਕ ਇਲਾਕੇ ਵਜੋਂ ਹੋਈ ਹੈ। ਜ਼ਖਮੀਆਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਇਹ ਦੋਵੇਂ ਭੈਣ-ਭਰਾ ਸਨ। ਬੀਤੀ ਰਾਤ ਦੋਵੇਂ ਆਪਣੇ ਦੋਸਤ ਦੇ ਘਰ ਕਿੱਟੀ ਦੀ ਪਾਰਟੀ ਖਤਮ ਕਰ ਕੇ ਘਰ ਪਰਤ ਰਹੇ ਸਨ। ਜਿੱਥੇ ਰਸਤੇ ‘ਚ ਜਿਵੇਂ ਹੀ ਉਹ ਪੀਏਯੂ ਦੇ ਗੇਟ ਨੰਬਰ 8 ਨੂੰ ਪਾਰ ਕਰਨ ਲੱਗੇ ਤਾਂ ਉਨ੍ਹਾਂ ਦੀ ਕਾਰ ਨੂੰ ਤੇਜ਼ ਰਫਤਾਰ ਫਾਰਚੂਨਰ ਕਾਰ ਨੇ ਟੱਕਰ ਮਾਰ ਦਿੱਤੀ।

ਹਾਦਸੇ ‘ਚ ਦੋਵੇਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਉਨ੍ਹਾਂ ਨੂੰ ਰਾਹਗੀਰਾਂ ਨੇ ਐਂਬੂਲੈਂਸ ਦੀ ਮਦਦ ਨਾਲ ਤੁਰੰਤ ਡੀਐਮਸੀ ਹਸਪਤਾਲ ਵਿਚ ਦਾਖ਼ਲ ਕਰਵਾਇਆ। ਇਸੇ ਹਾਦਸੇ ਵਿਚ ਫਾਰਚੂਨਰ ਕਾਰ ਵਿੱਚ ਸਵਾਰ ਮਨਜੋਤ ਅਤੇ ਗੁਰਦੀਪ ਸਿੰਘ ਵੀ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਪੁਲਿਸ ਚੌਕੀ ਇੰਚਾਰਜ ਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਜ਼ਖ਼ਮੀਆਂ ਦੇ ਬਿਆਨ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੌਕੇ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)