ਜ਼ਬਰਦਸਤੀ ਧਰਮ ਬਦਲਣ ਨਾਲ ਮੁਲਕ ਦੀ ਸੁਰੱਖਿਆ ਨੂੰ ਖਤਰਾ – ਸੁਪ੍ਰੀਮ ਕੋਰਟ

0
553

ਨਵੀਂ ਦਿੱਲੀ | ਮੁਲਕ ‘ਚ ਜ਼ਬਰਦਸਤੀ ਧਰਮ ਬਦਲਣ ਦੀਆਂ ਘਟਨਾਵਾਂ ‘ਤੇ ਸੁਪ੍ਰੀਮ ਕੋਰਟ ਨੇ ਗੰਭੀਰ ਚਿੰਤਾ ਪ੍ਰਗਟਾਈ ਹੈ। ਜਸਟਿਸ ਐਮਆਰ ਸ਼ਾਹ ਅਤੇ ਜਸਟਿਸ ਹਿਮਾ ਕੋਹਲੀ ਦੀ ਬੈਂਚ ਨੇ ਕਿਹਾ ਹੈ ਕਿ ਜ਼ਬਰਦਸਤੀ ਧਰਮ ਬਦਲਣਾ ਰੋਕਿਆ ਨਹੀਂ ਗਿਆ ਤਾਂ ਮੁਲਕ ਦੀ ਸੁਰੱਖਿਆ ਲਈ ਖਤਰਾ ਬਣ ਸਕਦਾ ਹੈ। ਇਸ ਨਾਲ ਸਿਰਫ ਮੁਲਕ ਨੂੰ ਹੀ ਨਹੀਂ ਆਮ ਬੰਦੇ ਦੀ ਵੀ ਧਰਮ ਬਾਰੇ ਫੈਸਲਾ ਲੈਣ ਦੀ ਅਜ਼ਾਦੀ ‘ਤੇ ਅਸਰ ਪਵੇਗਾ। ਇਹ ਲੋਕਾਂ ਦੀ ਧਾਰਮਿਕ ਅਜਾਦੀ ‘ਤੇ ਹਮਲਾ ਹੈ। ਬੈਂਚ ਨੇ ਕੇਂਦਰ ਸਰਕਾਰ ਨੂੰ ਪੁੱਛਿਆ ਹੈ ਕਿ ਇਸ ਨੂੰ ਰੋਕਣ ਲਈ ਸਰਕਾਰ ਕਿੰਨੀ ਗੰਭੀਰ ਹੈ ਅਤੇ ਕਿਹੜੇ ਕਦਮ ਚੁੱਕ ਰਹੀ ਹੈ।

ਸੁਪ੍ਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ- ਜੇਕਰ ਕਿਸੇ ਆਦੀਵਾਸੀ ਖੇਤਰ ਵਿੱਚ ਜ਼ਬਰਦਸਤੀ ਧਰਮ ਬਦਲਿਆ ਜਾ ਰਿਹਾ ਹੈ ਤਾਂ ਇਹ ਗੰਭੀਰ ਮਸਲਾ ਹੈ। ਇਹ ਅਪਰਾਧ ਹੈ। ਸਰਕਾਰ ਨੂੰ ਇਸ ‘ਤੇ ਲਗਾਮ ਲਾਉਣੀ ਚਾਹੀਦੀ ਹੈ। ਸਰਕਾਰ ਦੱਸੇ ਕਿ ਇਸ ਨੂੰ ਰੋਕਣ ਲਈ ਕਿਹੜੇ ਕਦਮ ਚੁੱਕੇ ਹਨ।

ਕੇਂਦਰ ਸਰਕਾਰ ਵੱਲੋਂ ਪੇਸ਼ ਹੋਏ ਸਾਲੀਸਟਰ ਜਨਰਲ ਤੁਸ਼ਾਰ ਮਹਿਦਾ ਨੇ ਕੋਰਟ ਨੂੰ ਦੱਸਿਆ ਕਿ ਉਨ੍ਹਾਂ ਦੀ ਜਾਣਕਾਰੀ ਵਿੱਚ ਜ਼ਬਰਦਸਤੀ ਧਰਮ ਬਦਲਣ ਦੇ ਕਈ ਮਾਮਲੇ ਹਨ। ਇਸ ਤੇ ਕੋਰਟ ਨੇ ਕਿਹਾ ਕਿ ਜੇਕਰ ਸਰਕਾਰ ਨੂੰ ਇਹ ਪਤਾ ਹੈ ਤਾਂ ਧਰਮ ਬਦਲਣਾ ਰੋਕਣਾ ਚਾਹੀਦਾ ਹੈ।

ਪੰਜਾਬ ‘ਚ ਵੀ ਲੋਕ ਤੇਜ਼ੀ ਨਾਲ ਬਦਲ ਰਹੇ ਧਰਮ

ਪੰਜਾਬ ‘ਚ ਧਰਮ ਪਰਿਵਰਤਨ ਨੂੰ ਲੈ ਕੇ ਲਗਾਤਾਰ ਬਹਿਸ ਹੁੰਦੀ ਰਹੀ ਹੈ। ਗੁਰਦਾਸਪੁਰ, ਜਲੰਧਰ, ਲੁਧਿਆਣਾ, ਫਤਿਹਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ, ਮਜੀਠਾ, ਬਟਾਲਾ, ਅਟਨਾਲਾ, ਅੰਮ੍ਰਿਤਸਰ ਇਲਾਕੇ ਚ ਇਸਾਈਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਐਸਜੀਪੀਸੀ ਦੇ ਪ੍ਰਧਾਨ ਐਚਐਸ ਧਾਮੀ ਸਣੇ ਕਈ ਸਿੱਖ ਲੀਡਰ ਇਸਾਈ ਮਿਸ਼ਨਰੀਆਂ ਤੇ ਧਰਮ ਪਰਿਵਰਤਨ ਕਰਾਉਣ ਦੇ ਇਲਜਾਮ ਲਗਾ ਚੁੱਕੇ ਹਨ। ਸੂਬੇ ਚ ਪਿਛੜੇ ਦਲਿਤ ਜਿਵੇਂ ਕਿ ਮਜਹਬੀ ਸਿੱਖ ਅਤੇ ਵਾਲਮੀਕਿ ਹਿੰਦੂਆਂ ਦਾ ਜਿਆਦਾ ਧਰਮ ਪਰਿਵਰਤਨ ਹੋ ਰਿਹਾ ਹੈ। ਪੰਜਾਬ ਚ ਪਿਛਲੇ ਪੰਜ ਸਾਲ ਵਿੱਚ 70 ਫੀਸਦੀ ਚਰਚ ਨਵੇਂ ਬਣੇ ਹਨ ਅਤੇ ਵੋਟਰ ਵੀ ਵੱਧ ਰਹੇ ਹਨ।

ਅਬਾਦੀ ਦੇ ਹਿਸਾਬ ਨਾਲ ਗੱਲ ਕੀਤੀ ਜਾਵੇ ਤਾਂ ਇਸਾਈਆਂ ਦੀ ਗਿਣਤੀ 1.7 ਫੀਸਦੀ ਹੀ ਵਧੀ ਹੈ ਪਰ ਕਈ ਜਿਲਿਆਂ ਵਿੱਚ ਵੋਟ ਸ਼ੇਅਰ ਕਾਫੀ ਵਧਿਆ ਹੈ। ਗੁਰਦਾਸਪੁਰ ਜਿਲੇ ਵਿੱਚ ਇਸਾਈ ਵੋਟ ਸ਼ੇਅਰ 17 ਤੋਂ 20 ਫੀਸਦੀ ਵਧਿਆ ਹੈ। ਅਜਨਾਲ ਚ 42 ਹਜਾਰ ਇਸਾਈ ਵੋਟਰ ਹਨ।