ਖੂਨ ਹੋਇਆ ਪਾਣੀ, ਜ਼ਮੀਨ ਖਾਤਰ ਭਾਣਜੇ ਨੇ ਸਾਥੀਆਂ ਨਾਲ ਮਿਲ ਕੇ ਮਾਮੇ ਦਾ ਕੀਤਾ ਬੇਰਹਿਮੀ ਨਾਲ ਕਤਲ

0
1326

ਸੰਗਰੂਰ| ਖ਼ੂਨ ਦੇ ਰਿਸ਼ਤੇ ਇਸ ਤਰ੍ਹਾਂ ਤਾਰ ਤਾਰ ਹੁੰਦੇ ਦਿਖਾਈ ਦੇ ਰਹੇ ਹਨ । ਸਮੇਂ ਨੇ ਅਜਿਹਾ ਰੰਗ ਬਦਲਿਆ ਕਿ ਰਿਸ਼ਤਿਆਂ ਦੀ ਕਦਰ ਬੀਤੇ ਸਮੇਂ ਦੀ ਗੱਲ ਬਣ ਕੇ ਰਹਿ ਗਈ ਹੈ। ਸਕੇ ਭਾਣਜੇ ਨੇ ਆਪਣੇ ਸਾਥੀਆਂ ਨਾਲ ਮਿਲਕੇ ਆਪਣੇ ਮਾਮੇ ਦਾ ਗੰਡਾਸਿਆਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਅਜਿਹਾ ਮਾਮਲਾ ਸਬ-ਡਵੀਜ਼ਨ ਤਪਾ ਮੰਡੀ ਦੇ ਪਿੰਡ ਢਿੱਲਵਾਂ-ਨਾਭਾ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਭਾਣਜੇ ਨੇ ਆਪਣੇ 72 ਸਾਲ ਦੇ ਬਜ਼ੁਰਗ ਮਾਮੇ ਦਲੀਪ ਸਿੰਘ ਪੁੱਤਰ ਗੁਰਬਖਸ਼ ਸਿੰਘ ਦਾ ਗੰਡਾਸੇ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ।