ਧੁੰਦ ਦਾ ਕਹਿਰ, ਸਵਿਫਟ ਤੇ ਸਰਕਾਰੀ ਬੱਸ ਦੀ ਜ਼ਬਰਦਸਤ ਟੱਕਰ, 5 ਦੀ ਮੌਤ, ਬੁਰੀ ਤਰ੍ਹਾਂ ਫਸੀਆਂ ਲਾਸ਼ਾਂ ਨੂੰ ਕਾਰ ਦੀ ਬਾਡੀ ਕੱਟ ਕੇ ਕੱਢਿਆ

0
1890

ਜ਼ੀਰਾ (ਗੁਰਪ੍ਰੀਤ ਸਿੰਘ ਭੁੱਲਰ) | ਬੀਤੇ ਦਿਨੀਂ ਹੋਈ ਬਰਸਾਤ ਤੋਂ ਬਾਅਦ ਬੇਸ਼ੱਕ ਮੌਸਮ ਸਾਫ ਹੋ ਗਿਆ ਸੀ ਪਰ ਪੈ ਰਹੀ ਧੁੰਦ ਸੜਕੀ ਹਾਦਸਿਆਂ ਨੂੰ ਕਾਰਨ ਬਣੀ ਹੋਈ ਹੈ, ਜਿਸ ਦੇ ਚੱਲਦੇ ਅੱਜ ਸਵੇਰੇ ਜ਼ੀਰਾ ਹਲਕਾ ਦੇ ਕਸਬਾ ਮੱਖੂ ਤੋਂ ਕੋਟ ਈਸੇ ਖਾਂ ਨੂੰ ਜਾ ਰਹੀ ਬੱਸ ਅਤੇ ਇਕ ਸਵਿਫਟ ਕਾਰ ਵਿੱਚ ਟੱਕਰ ਹੋ ਗਈ।

ਹਾਦਸੇ ‘ਚ ਕਾਰ ਸਵਾਰ 5 ਲੋਕ, ਜਿਨ੍ਹਾਂ ਵਿੱਚ 1 ਔਰਤ ਅਤੇ 4 ਮਰਦ ਸਨ, ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਟੱਕਰ ਇੰਨੀ ਭਿਆਨਕ ਸੀ ਕਿ ਮ੍ਰਿਤਕਾਂ ਨੂੰ ਕਾਰ ਵਿੱਚੋਂ ਕਾਰ ਦੀ ਬਾਡੀ ਕੱਟ ਕੇ ਬਾਹਰ ਕੱਢਣਾ ਪਿਆ।

ਜ਼ਿਕਰਯੋਗ ਹੈ ਕਿ ਕਾਰ ਸਵਾਰ ਮ੍ਰਿਤਕ ਦੋ ਪਰਿਵਾਰਾਂ ਦੇ ਮੈਂਬਰ ਸਨ, ਜਿਨ੍ਹਾਂ ਦੀ ਪਛਾਣ ਡਰਾਈਵਰ ਅਰਵਿੰਦਰ ਸਿੰਘ (35) ਤੇ ਉਸਦੀ ਪਤਨੀ ਅਮਰਜੀਤ ਕੌਰ (28) ਵਜੋਂ ਹੋਈ ਹੈ।

ਇਨ੍ਹਾਂ ਤੋਂ ਇਲਾਵਾ ਪ੍ਰਦੀਪ ਸਿੰਘ (42), ਭਰਾ ਰਣਜੀਤ ਸਿੰਘ (45), ਜਸ਼ਨਪ੍ਰੀਤ ਸਿੰਘ (19) ਵਾਸੀ ਸ਼ਹਿਰ ਪੱਟੀ ਵਜੋਂ ਪਛਾਣ ਹੋਈ ਹੈ।