ਜਲੰਧਰ. ਕੋਰੋਨਾ ਦੇ ਕੇਸ ਪੰਜਾਬ ਵਿੱਚ ਲਗਾਤਾਰ ਵੱਧਦੇ ਜਾ ਰਹੇ ਹਨ। ਹੁਣੇ-ਹੁਣੇ ਮਿਲੀ ਤਾਜ਼ਾ ਜਾਣਕਾਰੀ ਮੁਤਾਬਿਕ ਜਲੰਧਰ ਜਿਲ੍ਹੇ ਤੋਂ 5 ਕੋਰੋਨਾ ਪਾਜ਼ੀਟਿਵ ਮਰੀਜ਼ ਸਾਹਮਣੇ ਆਏ ਹਨ। ਜਲੰਧਰ ਦੇ ਸੈਂਟ੍ਰਲ ਟਾਊਨ ਤੋਂ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨਾਲ ਇਲਾਕੇ ਦੇ ਲੋਂਕਾ ਵਿੱਚ ਸਹਿਮ ਪਸਰ ਗਿਆ ਹੈ।
ਸ਼ਹਿਰ ਵਿਚ ਅੱਜ ਜੋ ਮਾਮਲੇ ਸਾਹਮਣੇ ਆਏ ਹਨ ਉਨ੍ਹਾਂ ਵਿੱਚ 2 ਸ਼ਹਿਰ ਦੇ ਵੱਡੇ ਪੰਜਾਬੀ ਅਖਬਾਰ ਦੇ ਕਰਮਚਾਰੀ ਹਨ, ਜਿਥੋਂ ਬੀਤੇ ਕੁਝ ਦਿਨਾਂ ਤੋਂ ਪਾਜ਼ੀਟਿਵ ਮਾਮਲੇ ਸਾਹਮਣੇ ਆ ਰਹੇ ਹਨ। ਇਸ ਤੋਂ ਇਲਾਵਾ 2 ਮੁਹੱਲਾ ਨੀਲਾ ਮਹਿਲ ਦੇ ਹਨ ਅਤੇ ਇਕ ਸੈਂਟਰਲ ਟਾਊਨ ਦਾ ਹੈ।
ਦੋ ਮਾਮਲੇ ਅਖਬਾਰ ਤੋਂ ਸਾਹਮਣੇ ਆਏ ਰਾਜਾ ਗਾਰਡਨ ਦੇ ਜਸਬੀਰ ਸਿੰਘ ਦੇ ਸੰਪਰਕ ਵਿੱਚ ਆਏ ਮਰੀਜਾਂ ਦੇ ਹਨ। ਜਦਕਿ ਨੀਲਾ ਮਹਿਲ ਅਤੇ ਸੈਂਟਰਲ ਟਾਊਨ ਦੇ ਮਰੀਜ਼ ਕਾਂਗਰਸ ਨੇਤਾ ਦੀਪਕ ਸ਼ਰਮਾ ਦੇ ਸੰਪਰਕ ਵਿੱਚ ਸਨ। ਇਨ੍ਹਾਂ 5 ਮਾਮਲਿਆਂ ਤੋਂ ਬਾਅਦ ਜਲੰਧਰ ਵਿੱਚ ਮਰੀਜ਼ਾਂ ਦੀ ਗਿਣਤੀ 53 ਹੋ ਗਈ ਹੈ।
ਅੱਜ ਦੇ ਸਾਰੇ ਮਾਮਲੇ ਵੀ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ ਹਨ, ਲੋਕਾਂ ਨੂੰ ਅਪੀਲ ਹੈ ਕਿ ਘਰ ‘ਚ ਰਹਿਣਾ ਹੀ ਸੇਫ਼ ਹੈ
ਪੰਜਾਬ ਵਿੱਚ ਜਿਆਦਾਤਰ ਕੇਸ ਉਹੀ ਲੋਕਾਂ ਦੇ ਸਾਹਮਣੇ ਆ ਰਹੇ ਹਨ ਜੋ ਪਾਜੀਟਿਵ ਮਰੀਜਾਂ ਦੇ ਸੰਪਰਕ ਵਿੱਚ ਆਏ ਸਨ। ਜੇਕਰ ਉਹ ਲੋਕ ਖੁਦ ਸਾਹਮਣੇ ਨਹੀਂ ਆਉਂਦੇ ਜੋ ਪਾਜੀਟਿਵ ਆਏ ਮਰੀਜਾਂ ਦੇ ਸੰਪਰਕ ਵਿਚ ਸਨ ਤਾਂ ਪ੍ਰਸ਼ਾਸਨ ਲਈ ਅਜਿਹੇ ਲੋਕਾਂ ਦਾ ਪਤਾ ਲਗਾਉਣਾ ਚੁਣੋਤੀ ਹੈ। ਇਸਦੇ ਨਾਲ ਹੀ ਇਸ ਬਿਮਾਰੀ ਦੇ ਹੋਰ ਤੇਜ਼ੀ ਨਾਲ ਫੈਲਣ ਦੇ ਆਸਾਰ ਵੱਧ ਜਾਣਗੇ। ਇਸ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਖੁਦ ਸਾਹਮਣੇ ਆਉਣ ਤੇ ਆਪਣੇ ਟੈਸਟ ਕਰਵਾਉਣ ਤਾਂ ਜੋ ਇਸ ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।