ਗੜਸ਼ੰਕਰ. ਪਿੰਡ ਬਰਨਾਲਾ ਤੋਂ ਗੜਸ਼ੰਕਰ ਜਾਂਦੇ ਰੋਡ ਤੇ ਦੋ ਐਨਆਰਆਈ ਭਰਾਵਾਂ ਤੇ 5-6 ਹਮਲਾਵਰਾਂ ਨੇ ਅੰਨੇਵਾਹ ਫਾਇਰਿੰਗ ਕਰ ਦਿੱਤੀ। ਗੋਲੀ ਲੱਗਣ ਕਾਰਨ ਇਕ ਐਨਆਰਆਈ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਤੇ ਉਸਦਾ ਇਲਾਜ ਨਿੱਜੀ ਹਸਪਤਾਲ ਵਿੱਚ ਚਲ ਰਿਹਾ ਹੈ। ਫਾਇਰਿੰਗ ਕਰਣ ਵਾਲੇ ਵਿਅਕਤੀ ਕੋਣ ਸਨ, ਉਹਨਾਂ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਸ ਕੇਸ ਦਰਜ ਕਰਕੇ ਜਾਂਚ ਕਰ ਰਹੀ ਹੈ।
ਪੁਲਸ ਮੁਤਾਬਿਕ ਕਿਰਨਦੀਪ ਸਿੰਘ ਨੇ ਬਿਆਨ ਦਿੱਤਾ ਹੈ ਕਿ ਆਈਟੀਆਈ ਨਵਾਂਸ਼ਹਿਰ ‘ਚ ਹੋਣ ਵਾਲੇ ਕੱਬਡੀ ਕਪ ਦੇ ਪ੍ਰਬੰਧਕ ਹਨ। ਕਬੱਡੀ ਕਪ ਦੀ ਤਿਆਰੀ ਕਰਨ ਤੋਂ ਬਾਅਦ ਉਹ ਗੜਸ਼ੰਕਰ ਰਹਿਣ ਵਾਲੇ ਆਪਣੇ ਐਨਆਰਆਈ ਭਰਾ ਸ਼ਰਨਜੀਤ ਸਿੰਘ ਨਾਲ ਆਪਣੀ ਕਾਰ ਵਿੱਚ ਗੜਸ਼ੰਕਰ ਵੱਲ ਜਾ ਰਹੇ ਸਨ। ਰਸਤੇ ਵਿੱਚ ਇਕ ਕਾਰ ਉਹਨਾਂ ਦੀ ਗੱਡੀ ਅੱਗੇ ਆ ਕੇ ਖੜੀ ਹੋ ਗਈ ਤੇ ਉਸ ਵਿਚੋਂ 5-6 ਨੌਜਵਾਨ ਉਤਰੇ ਤੇ ਉਹਨਾਂ ਤੇ ਫਾਇਰਿੰਗ ਕਰ ਦਿੱਤੀ। ਗੋਲੀ ਲੱਗਣ ਕਾਰਨ ਸ਼ਰਨਜੀਤ ਸਿੰਘ ਗੰਭੀਰ ਜਖਮੀ ਹੋ ਗਿਆ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।