ਕੋਰੋਨਾ ਦਾ ਇਲਾਜ ਲੱਭਣ ਦੇ ਦਾਅਵੇ ‘ਤੇ ਬਾਬਾ ਰਾਮਦੇਵ ਖਿਲਾਫ ਦਰਜ ਹੋਈ F.I.R.

0
663


ਨਵੀਂ ਦਿੱਲੀ. ਦੁਨੀਆਂ ਭਰ ਵਿਚ ਫੈਲੇ ਕੋਰੋਨਾ ਵਾਇਰਸ ਦਾ ਇਲਾਜ ਲੱਭਣ ਦੇ ਕੀਤੇ ਦਾਅਵੇ ਮਗਰੋਂ ਯੋਗ ਗੁਰੂ ਬਾਬਾ ਰਾਮਦੇਵ, ਪਤੰਜਲੀ ਦੇ ਸੀ. ਈ. ਓ. ਅਚਾਰਿਆ ਬਾਲਕ੍ਰਿਸ਼ਨ, ਐਨ ਆਈ ਐਮ ਐਸ ਯੂਨੀਵਰਸਿਟੀ ਜੈਪੁਰ ਦੇ ਡਾਇਰੈਕਟਰ ਡਾ. ਬਲਬੀਰ ਸਿੰਘ ਤੋਮਰ ਉੱਤੇ ਐਫ.ਆਈ. ਆਰ. ਦਰਜ ਹੋ ਗਈ ਹੈ।

ਜੈਪੁਰ ਦੇ ਐਡੀਸ਼ਨਲ ਪੁਲਿਸ ਕਮਿਸ਼ਨਰ ਅਸ਼ੋਕ ਗੁਪਤਾ ਦੇ ਮੁਤਾਬਕ ਇਹ ਐਫ.ਆਈ.ਆਰ. ਰਾਜਸਥਾਨ ਹਾਈ ਕੋਰਟ ਦੇ ਇਕ ਵਕੀਲ ਦੀ ਸ਼ਿਕਾਇਤ ‘ਤੇ ਜਯੋਤੀਨਗਰ ਪੁਲਿਸ ਥਾਣੇ ਵਿਚ ਦਰਜ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਸਾਨੂੰ ਰਾਮਦੇਵ ਦੇ ਖਿਲਾਫ ਸ਼ਿਕਾਇਤਾਂ ਮਿਲੀਆਂ ਸਨ ਕਿ ਉਹਨਾਂ ਨੇ ਕੋਰੋਨਾ ਦਾ ਇਲਾਜ ਲੱਭਦਿਆਂ ਦਵਾਈ ਬਣਾ ਲਈ ਹੈ। ਉਹਨਾਂ ਕਿਹਾ ਕਿ ਇਸੇ ਕਾਰਨ ਰਾਮਦੇਵ ਤੇ ਉਹਨਾਂ ਦੇ ਸਾਥੀਆਂ ਖਿਲਾਫ ਐਫ.ਆਈ.ਆਰ. ਦਰਜ ਕੀਤੀ ਗਈ ਹੈ।