ਜਾਣੋਂ – ਜਲੰਧਰ ਵਾਸੀਆਂ ਲਈ ਸ਼ਨੀਵਾਰ ਤੇ ਐਤਵਾਰ ਦੇ ਲੌਕਡਾਊਨ ਦੌਰਾਨ ਕੀ-ਕੀ ਰਾਹਤਾਂ

0
7291

ਜਲੰਧਰ . ਕੋਰੋਨਾ ਦੇ ਵੱਧਦੇ ਪ੍ਰਭਾਵ ਨੂੰ ਦੇਖਦਿਆਂ ਦੇਸ਼ ਵਿਚ ਹਫਤੇ ਦੇ ਦੋ ਦਿਨ ਸ਼ਨੀਵਾਰ ਤੇ ਐਤਵਾਰ ਲੌਕਡਾਊਨ ਦੁਬਾਰਾ ਤੋਂ ਲਾ ਦਿੱਤਾ ਗਿਆ ਹੈ। ਇਸ ਲੌਕਡਾਊਨ ਵਿਚ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਅੱਜ ਕੁਝ ਹਦਾਇਤਾਂ ਜਾਰੀ ਕਰਦੇ ਹੋਏ ਦੱਸਿਆ ਕਿ ਜ਼ਿਲ੍ਹੇ ਵਿਚ ਕੀ ਖੁੱਲ੍ਹੇਗਾ ਤੇ ਕੀ ਬੰਦ ਰਹੇਗਾ।

ਸ਼ਨੀਵਾਰ ਨੂੰ ਕੀ ਖੁੱਲ੍ਹੇਗਾ

  • ਸਾਰੀਆਂ ਦੁਕਾਨਾਂ ਤੇ ਸ਼ਾਪਿੰਗ ਮਾਲ ਸਵੇਰੇ 7 ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਣਗੇ
  • ਜ਼ਰੂਰੀ ਵਸਤਾਂ ਦੀ ਦੁਕਾਨਾਂ ਜਿਵੇਂ ਦੁੱਧ, ਸਬਜੀ, ਗੈਸ, ਦਵਾਈਆਂ ਦੀਆਂ ਦੁਕਾਨਾਂ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਰਹਿਣਗੇ।
  • ਸ਼ਰਾਬ ਦੇ ਠੇਕੇ ਸਵੇਰੇ 8 ਤੋਂ ਸ਼ਾਮ 8 ਵਜੇ ਤੱਕ ਖੁੱਲ੍ਹੇ ਰਹਿਣਗੇ
  • ਕੰਮਕਾਰੀ ਅਦਾਰਿਆਂ ਨੂੰ ਪਹਿਲਾਂ ਵਾਲੀਆਂ ਹੀ ਸਹੂਲਤਾਂ ਹੋਣਗੀਆਂ
  • ਸ਼ਨੀਵਾਰ ਤੇ ਗਜ਼ਡਟ ਛੁੱਟੀਆਂ ਦੌਰਾਨ ਈ-ਪਾਸ ਦੇ ਲੋੜ ਪਵੇਗੀ ਪਰ ਮੈਡੀਕਲ ਸਹੂਲਤਾਂ ਲਈ ਕੋਈ ਵੀ ਪਾਸ ਨਹੀਂ ਪੁੱਛਿਆ ਜਾਵੇਗਾ।
  • ਕੰਮਕਾਰ ਤੇ ਜਾਣ ਵਾਲਿਆਂ ਨੂੰ ਕੋਈ ਰੋਕਟੋਕ ਨਹੀਂ ਹੋਵੇਗੀ।

ਐਤਵਾਰ ਨੂੰ ਕੀ ਹੋਣਗੀਆਂ ਹਦਾਇਤਾਂ

  • ਜ਼ਰੂਰੀ ਵਸਤਾਂ ਜਿਵੇਂ ਦਵਾਈਆਂ ਦੇ ਘਰੇਲੂ ਸਾਮਾਨ ਮਿਲਣ ਵਾਲੀਆਂ ਦੁਕਾਨਾਂ  ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ
  • ਸ਼ਰਾਬ ਦੇ ਠੇਕੇ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ੍ਹੇ ਰਹਿਣਗੇ।
  • ਐਤਵਾਰ ਨੂੰ ਜ਼ਰੂਰੀ ਸੇਵਾਵਾਂ ਲਈ ਈ-ਪਾਸ ਦੀ ਜ਼ਰੂਰਤ ਹੋਵੇਗੀ ਪਰ ਮੈਡੀਕਲ ਐਮਰਜੰਸੀ ਲਈ ਕੋਈ ਰੋਕ ਨਹੀ ਹੈ।
  • ਘੇਰਲੂ ਸਾਮਾਨ ਤੇ ਦਵਾਈਆਂ ਦੀਆਂ ਦੁਕਾਨਾਂ ਨੂੰ ਛੱਡ ਕੇ ਬਾਕੀਆਂ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ।
  • ਸਰਕਾਰੀ ਪ੍ਰਾਇਵੇਟ ਕੰਮਕਾਰ ਕਰਨ ਵਾਲਿਆਂ ਤੇ ਕੋਈ ਰੋਕ ਨਹੀਂ ਹੋਵੇਗੀ ਪਰ ਵਿਭਾਗ ਵਲੋਂ ਜਾਰੀ ਕੀਤਾ ਪਾਸ ਉਹਨਾਂ ਦੇ ਕੋਲ ਹੋਣਾ ਚਾਹੀਦਾ ਹੈ।
  • ਸ਼ਨੀਵਾਰ ਤੇ ਐਤਵਾਰ ਵਿਆਹ ਲਈ ਈ-ਪਾਸ ਦੀ ਜ਼ਰੂਰਤ ਹੋਵੇਗੀ ਜਿਹੜੇ ਕਿ COVA APP ਤੋਂ ਲਏ ਜਾ ਸਕਦੇ ਹਨ। ਵਿਆਹ ਵਿਚ 50 ਤੋਂ ਵੱਧ ਵਿਅਕਤੀ ਸ਼ਾਮਲ ਨਹੀਂ ਹੋ ਸਕਦੇ।
  • ਮੈਡੀਕਲ ਸਟਾਫ਼ ਤੇ ਲੈਬੋਟਰੀਆਂ ਤੇ ਕੋਈ ਪਾਬੰਦੀ ਨਹੀਂ ਹੋਵੇਗੀ ਸ਼ਰਤ ਇਹ ਹੈ ਕਿ ਉਹਨਾਂ ਕੋਲ ਪਾਸ ਹੋਣਾ ਲਾਜ਼ਮੀ ਹੈ।
  • ਜਿਹੜੀਆਂ ਪ੍ਰੀਖਿਆਵਾਂ ਨੂੰ ਪ੍ਰਵਾਨਗੀ ਮਿਲ ਚੁੱਕੀ ਹੈ ਉਹ ਸਾਰੀਆਂ ਸ਼ਡਿਊਲ ਮੁਤਾਬਕ ਹੀ ਹੋਣਗੀਆਂ।

(Note : ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ news updates ਮੈਸੇਜ ਭੇਜੋ। ਜਲੰਧਰ ਬੁਲੇਟਿਨ ਦੇ ਫੇਸਬੁਕ ਗਰੁੱਪ  ਨਾਲ ਵੀ ਜ਼ਰੂਰ ਜੁੜੋ)