ਫਰਾਂਸ| ਪਲੇਅਬੁਆਏ ਮੈਗਜ਼ੀਨ ਨੂੰ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਲੰਬੇ ਸਮੇਂ ਤੋਂ ਇਹ ਅਡਲਟ ਮੈਗਜ਼ੀਨਾਂ ਦੀ ਸੂਚੀ ਵਿੱਚ ਬਹੁਤ ਅੱਗੇ ਹੈ। ਇਸ ਮੈਗਜ਼ੀਨ ਵਿੱਚ ਮਾਡਲਾਂ ਦੀਆਂ ਨਗਨ ਤਸਵੀਰਾਂ ਤੋਂ ਲੈ ਕੇ ਅਡਲਟ ਕੰਟੈਂਟ ਤੱਕ ਪ੍ਰਕਾਸ਼ਿਤ ਹੁੰਦੇ ਹਨ। ਇਸ ਵਾਰ ਅਪ੍ਰੈਲ ਮਹੀਨੇ ਦੇ ਪਲੇਅਬੁਆਏ ਐਡੀਸ਼ਨ ‘ਚ ਕਵਰ ‘ਚ ਛਪੀ ਤਸਵੀਰ ਨੇ ਵਿਵਾਦ ਸ਼ੁਰੂ ਕਰ ਦਿੱਤਾ ਹੈ। ਇਸ ਵਾਰ ਮੈਗਜ਼ੀਨ ਦੇ ਕਵਰ ‘ਤੇ ਮਾਡਲ ਦੀ ਨਹੀਂ ਸਗੋਂ ਫਰਾਂਸ ਦੇ ਵਿੱਤ ਮੰਤਰੀ ਦੀ ਤਸਵੀਰ ਛਪੀ ਹੈ। ਜੀ ਹਾਂ, ਇਸ ਵਾਰ ਕਵਰ ‘ਤੇ ਇਕ ਮੰਤਰੀ ਦੀ ਬੇਹੱਦ ਬੋਲਡ ਤਸਵੀਰ ਛਾਪਣ ਤੋਂ ਬਾਅਦ ਇਹ ਮੈਗਜ਼ੀਨ ਵਿਵਾਦਾਂ ‘ਚ ਘਿਰ ਗਿਆ ਹੈ।
ਫਰਾਂਸ ਦੀ ਵਿਦੇਸ਼ ਮੰਤਰੀ ਮਾਰਲੇਨ ਸ਼ਿਅੱਪਾ ਨੂੰ ਮੈਗਜ਼ੀਨ ਦੇ ਕਵਰ ‘ਤੇ ਜਗ੍ਹਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਇਕ ਇੰਟਰਵਿਊ ਵੀ ਅੰਦਰ ਛਪਿਆ ਹੈ, ਜਿਸ ‘ਚ ਉਨ੍ਹਾਂ ਨੇ ਔਰਤਾਂ ਅਤੇ ਸਮਲਿੰਗੀ ਅਧਿਕਾਰਾਂ ਦੇ ਨਾਲ-ਨਾਲ ਗਰਭਪਾਤ ਬਾਰੇ ਵੀ ਗੱਲ ਕੀਤੀ ਹੈ। ਮਾਰਲੇਨ ਨੂੰ ਵਿੱਤ ਮੰਤਰੀ ਵਰਗੇ ਅਹੁਦੇ ‘ਤੇ ਹੋਣ ਦੇ ਬਾਵਜੂਦ ਅਡਲਟ ਮੈਗਜ਼ੀਨ ਲਈ ਪੋਜ਼ ਦੇਣ ਲਈ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਧਾਨ ਮੰਤਰੀ ਐਲਿਜ਼ਾਬੇਥ ਬੋਰਨ ਨੇ ਵੀ ਇਸ ਵਿੱਚ ਮਾਰਲੀਨ ਦਾ ਸਮਰਥਨ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਖਾਸ ਕਰਕੇ ਮੌਜੂਦਾ ਸਮੇਂ ਵਿੱਚ, ਇਹ ਸਹੀ ਫੈਸਲਾ ਨਹੀਂ ਸੀ।
ਤਿੰਨ ਘੰਟਿਆਂ ਵਿੱਚ ਵਿਕ ਗਈਆਂ ਸਾਰੀ ਕਾਪੀਆਂ
ਵਿੱਤ ਮੰਤਰੀ ਮਾਰਲੇਨ ਦੀ ਤਸਵੀਰ ਦੇ ਨਾਲ ਲਗਭਗ ਇੱਕ ਲੱਖ ਕਾਪੀਆਂ ਛਾਪੀਆਂ ਗਈਆਂ ਸਨ। ਸਾਰੀਆਂ ਕਾਪੀਆਂ ਸਿਰਫ਼ ਤਿੰਨ ਘੰਟਿਆਂ ਵਿੱਚ ਹੀ ਵਿਕ ਗਈਆਂ। ਹੁਣ ਸੱਠ ਹਜ਼ਾਰ ਹੋਰ ਕਾਪੀਆਂ ਛਪ ਰਹੀਆਂ ਹਨ। ਪਲੇਬੁਆਏ ਦੇ ਨਿਰਦੇਸ਼ਕ ਜੀਨ ਕ੍ਰਿਸਟੋਫੇ ਨੇ ਫਰਾਂਸ ਰੇਡੀਓ ਸਟੇਸ਼ਨ ‘ਤੇ ਇਹ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਫਰਾਂਸ ਵਿੱਚ ਹੀ ਪਲੇਬੁਆਏ ਦੀਆਂ 30,000 ਕਾਪੀਆਂ ਵਿਕਦੀਆਂ ਹਨ। ਪਰ ਇਸ ਵਾਰ ਸੈੱਲ ਨੇ ਰਿਕਾਰਡ ਤੋੜ ਦਿੱਤਾ। ਦੱਸ ਦੇਈਏ ਕਿ ਇਹ ਐਡੀਸ਼ਨ ਉਸ ਸਮੇਂ ਜਾਰੀ ਕੀਤਾ ਗਿਆ ਹੈ ਜਦੋਂ ਪੈਰਿਸ ‘ਚ ਵੱਡੇ ਪੱਧਰ ‘ਤੇ ਦੰਗੇ ਹੋਏ ਹਨ।