ਫਿਰੋਜ਼ਪੁਰ : ਅੱਗ ਬੁਝਾਉਣ ਜਾ ਰਹੀ ਫਾ.ਇਰ ਬ੍ਰਿਗੇਡ ਦੀ ਗੱ.ਡੀ ਹਾਦਸੇ ਦਾ ਸ਼ਿ.ਕਾਰ, 3 ਮੁਲਾਜ਼ਮ ਜ਼ਖ਼ਮੀ

0
7322

ਫ਼ਿਰੋਜ਼ਪੁਰ, 18 ਫਰਵਰੀ | ਫਿਰੋਜ਼ਪੁਰ ‘ਚ ਸਥਿਤ ਕਿਲਾ ਚੌਕ ਨੇੜੇ ਅੱਗ ਬੁਝਾਉਣ ਜਾ ਰਹੀ ਫ਼ਿਰੋਜ਼ਪੁਰ ਛਾਉਣੀ ਬੋਰਡ ਦੇ ਫਾਇਰ ਬ੍ਰਿਗੇਡ ਦੀ ਗੱਡੀ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ। ਹਾਦਸੇ ਵਿਚ ਤਿੰਨ ਮੁਲਾਜ਼ਮ ਜ਼ਖ਼ਮੀ ਹੋ ਗਏ, ਜਦੋਂਕਿ ਗੱਡੀ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਫ਼ਿਰੋਜ਼ਪੁਰ ਕੈਂਟ ਬੋਰਡ ਦੇ ਸੈਨੇਟਰੀ ਸੁਪਰਡੈਂਟ ਨੇ ਦੱਸਿਆ ਕਿ ਹੁਸੈਨੀਵਾਲਾ ਬਾਰਡਰ ਰੋਡ ‘ਤੇ ਇਕ ਨਿੱਜੀ ਸਕੂਲ ਨੇੜੇ ਕੰਟੋਨਮੈਂਟ ਬੋਰਡ ਦਾ ਪੁਰਾਣਾ ਸਟ੍ਰੈਚਿੰਗ ਗਰਾਊਂਡ ਹੈ, ਜਿਥੋਂ ਧੂੰਆਂ ਨਿਕਲਦਾ ਦੇਖਿਆ ਗਿਆ। ਫਾਇਰ ਬ੍ਰਿਗੇਡ ਦੀ ਗੱਡੀ ਨੂੰ ਪਾਣੀ ਨਾਲ ਭਰਨ ਤੋਂ ਬਾਅਦ ਫਾਇਰ ਮਾਸਟਰ ਸੁਰਜੀਤ, ਫਾਇਰਮੈਨ ਨਰਿੰਦਰ ਕੁਮਾਰ ਅਤੇ ਆਊਟਸੋਰਸ ਹੈਲਪਰ ਜਤਿਨ ਨੇ ਬਾਰਡਰ ਰੋਡ ‘ਤੇ ਸਥਿਤ ਸਟ੍ਰੈਚਿੰਗ ਗਰਾਊਂਡ ਵੱਲ ਜਾਣਾ ਸ਼ੁਰੂ ਕਰ ਦਿੱਤਾ ਪਰ ਜਿਵੇਂ ਹੀ ਉਹ ਕਿਲਾਵਾਲਾ ਚੌਕ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਇਕ ਹੋਰ ਵਾਹਨ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਫਾਇਰ ਬ੍ਰਿਗੇਡ ਦੀ ਗੱਡੀ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਦਰੱਖਤ ਨਾਲ ਜਾ ਟਕਰਾਈ। ਇਸ ਹਾਦਸੇ ਵਿਚ ਤਿੰਨੋਂ ਮੁਲਾਜ਼ਮ ਜ਼ਖ਼ਮੀ ਹੋ ਗਏ।

ਲਿੰਕ ‘ਤੇ ਕਲਿੱਕ ਕਰਕੇ ਵੇਖੋ ਵੀਡੀਓ

https://www.facebook.com/punjabibulletinworld/videos/7363430743750220