ਫਿਰੋਜ਼ਪੁਰ : ਪੁਲਿਸ ਚੌਕੀ ਨੇੜੇ ਕਈ ਘੰਟੇ ਪਈ ਰਹੀ ਨੌਜਵਾਨ ਦੀ ਲਾਸ਼, ਰਾਹਗੀਰਾਂ ਨੇ ਦੱਸਿਆ ਤਾਂ ਹਰਕਤ ‘ਚ ਆਈ ਪੁਲਿਸ

0
597

ਫਿਰੋਜਪੁਰ। ਸਰਹੱਦੀ ਰੋਡ ਚੌਕੀ ਦੇ ਨੇੜੇ ਰੇਲਵੇ ਫਾਟਕ ਕੋਲ ਇਕ ਨੌਜਵਾਨ ਦੀ ਭੇਦਭਰੇ ਹਾਲਾਤ ਵਿੱਚ ਲਾਸ਼ ਮਿਲੀ ਹੈ। ਜਿਸ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਪਰ ਹਾਲੇ ਤੱਕ ਲਾਸ਼ ਦੀ ਸ਼ਨਾਖਤ ਨਹੀਂ ਹੋਈ ਹੈ।

ਫਿਰੋਜਪੁਰ ਦੇ ਸਰਹੱਦੀ ਰੋਡ ਚੌਕੀ ਨੇੜੇ ਰੇਲਵੇ ਫਾਟਕ ਕੋਲ ਇਕ ਨੌਜਵਾਨ ਦੀ ਭੇਦਭਰੇ ਹਾਲਾਤ ਵਿੱਚ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਜਿਕਰਯੋਗ ਹੈ 50 ਮੀਟਰ ਦੀ ਦੂਰੀ ਹੋਣ ਦੇ ਬਾਵਜੂਦ ਪੁਲਿਸ ਚੌਕੀ ਨੂੰ ਕੋਈ ਪਤਾ ਨਹੀਂ ਚੱਲਿਆ ਪਰ ਇਸ ਸਬੰਧੀ ਕਿਸੇ ਰਾਹਗੀਰ ਨੇ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਰੇਲਵੇ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਜੇ ਤੱਕ ਲਾਸ਼ ਦੀ ਸ਼ਨਾਖਤ ਨਹੀਂ ਹੋ ਸਕੀ, 72 ਘੰਟੇ ਦੇ ਇੰਤਜ਼ਾਰ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਦਾ ਪਤਾ ਲਗਾਇਆ ਜਾਵੇਗਾ, ਉਸ ਤੋਂ ਬਾਅਦ ਹੀ ਪੋਸਟਮਾਰਟਮ ਕੀਤਾ ਜਾਵੇਗਾ, ਮੌਤ ਕਿਵੇਂ ਹੋਈ, ਅਜੇ ਕੁਝ ਨਹੀਂ ਕਿਹਾ ਜਾ ਸਕਦਾ, ਉਹਨਾਂ ਕਿਹਾ ਕਿ ਲਾਸ਼ ਨੂੰ ਦੇਖਣ ਉਤੇ ਇੰਝ ਲੱਗਦਾ ਹੈ ਜਿਵੇਂ ਕੋਈ ਭਾਰੀ ਵਾਹਨ ਦੇ ਟਾਇਰਾਂ ਹੇਠ ਆ ਗਿਆ ਹੋਵੇ।