ਫਿਰੋਜ਼ਪੁਰ : 22 ਸਾਲਾ ਨੌਜਵਾਨ ਦਾ ਕਤਲ, ਅੱਗ ਲਾ ਕੇ ਲਾਸ਼ ਝੋਨੇ ਦੇ ਖੇਤ ‘ਚ ਸੁੱਟੀ

0
718

ਫਿਰੋਜ਼ਪੁਰ| ਤਲਵੰਡੀ ਭਾਈ ਦੇ ਅਜੀਤ ਨਗਰ ’ਚ ਹੱਡਾਰੋੜੀ ਦੇ ਸਾਹਮਣੇ ਬੀਤੀ ਰਾਤ ਇਕ 22 ਸਾਲਾ ਪ੍ਰਵਾਸੀ ਮਜ਼ਦੂਰ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਭਰਾ ਰਣਜੀਤ ਪਾਸਵਾਨ ਪੁੱਤਰ ਸਵੋਦ ਪਾਸਵਾਨ ਵਾਸੀ ਅਜੀਤ ਨਗਰ, ਤਲਵੰਡੀ ਭਾਈ ਨੇ ਦੱਸਿਆ ਕਿ ਬੀਤੀ ਰਾਤ ਉਸਦੇ ਛੋਟੇ ਭਰਾ ਸੈਂਟੂ ਉਮਰ 22 ਸਾਲ ਨੂੰ ਕਤਲ ਕਰ ਦਿੱਤਾ ਗਿਆ। ਜਿਸਦੀ ਲਾਸ਼ ਰੇਲਵੇ ਸਟੇਸ਼ਨ ਨੇੜੇ ਹੱਡਾਰੋੜੀ ਦੇ ਸਾਹਮਣੇ ਤਲਵੰਡੀ ਭਾਈ ਤੋਂ ਹਰਾਜ ਰੋਡ ਨਾਲ ਪੈਂਦੇ ਝੋਨੇ ਦੇ ਖੇਤ ਵਿਚ ਪਈ ਮਿਲੀ ਹੈ, ਜਿਸਦਾ ਸਰੀਰ ਅੱਗ ਲਗਾ ਕੇ ਸੜਿਆ ਗਿਆ ਸੀ। 

ਉਕਤ ਨੇ ਦੱਸਿਆ ਕਿ ਉਸਦਾ ਭਰਾ ਬੀਤੀ ਰਾਤ ਤੋਂ ਲਾਪਤਾ ਸੀ, ਜਿਸਦੀ ਪਰਿਵਾਰ ਵਲੋਂ ਕਾਫੀ ਭਾਲ ਕੀਤੀ ਗਈ। ਪਰੂੰਤ ਉਸਦੀ ਲਾਸ਼ ਸਵੇਰੇ ਸਾਨੂੰ ਮਿਲੀ। ਉਸ ਨੇ ਦੱਸਿਆ ਕਿ ਇਸਦੀ ਪੁਲਸ ਨੂੰ ਇਤਲਾਹ ਕੀਤੀ ਗਈ। ਘਟਨਾ ਸਥਾਨ ’ਤੇ ਪੁੱਜ ਕੇ ਪੁਲਸ ਵੱਲੋਂ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।