ਫਿਰੋਜ਼ਪੁਰ ਦੇ ਵਿਧਾਇਕ ਪਰਮਿੰਦਰ ਪਿੰਕੀ ਨੇ ਪਿੰਡ ਸੈਦੇਕੇ ਨੂੰ 21.92 ਲੱਖ ਦਿੱਤੇ, ਕਿਹਾ- ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦਿਆਂਗੇ

0
329

ਫਿਰੋਜਪੁਰ . ਫਿਰੋਜ਼ਪੁਰ ਦੇ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਪਿੰਡ ਸੈਦੇਕੇ ਨੂੰ ਵਿਕਾਸ ਕੰਮਾਂ ਲਈ 21.92 ਲੱਖ ਰੁਪਏ ਦੀ ਗ੍ਰਾਂਟ ਦਿੱਤੀ। ਐਤਵਾਰ ਸ਼ਾਮ ਨੂੰ ਇੱਕ ਪ੍ਰੋਗਰਾਮ ਦੌਰਾਨ ਵਿਧਾਇਕ ਨੇ ਪਿੰਡ ਦੀ ਪੰਚਾਇਤ ਨੂੰ ਇਹ ਰਕਮ ਦਿੱਤੀ।

ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ- 10 ਲੱਖ ਰੁਪਏ ਨਾਲ ਰਾਜੀਵ ਸੇਵਾ ਕੇਂਦਰ ਬਣੇਗਾ। ਇਸ ਤੋਂ ਇਲਾਵਾ 11.92 ਲੱਖ ਰੁਪਏ ਨਾਲ ਪਿੰਡ ਦੀ ਪੰਚਾਇਤ ਵੱਖ-ਵੱਖ ਕੰਮ ਕਰਵਾਵੇਗੀ।

ਪਿੰਡਾਂ ਨੂੰ ਸ਼ਹਿਰਾਂ ਵਰਗਾ ਬਣਾਉਣ ਲਈ ਸੜਕ, ਸੀਵਰੇਜ ਅਤੇ ਵਾਟਰ ਸਪਲਾਈ ਦੇ ਕੰਮ ਸ਼ੁਰੂ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।  –ਪਰਮਿੰਦਰ ਸਿੰਘ ਪਿੰਕੀ, ਵਿਧਾਇਕ

ਪਿੰਡ  ਦੇ ਸਰਪੰਚ ਸ਼ਿੰਦਰ ਸਿੰਘ  ਨੇ ਕਿਹਾ ਕਿ ਫਿਰੋਜ਼ਪੁਰ ਦੇ ਵਿਕਾਸ ਲਈ ਇਸ ਤੋਂ ਪਹਿਲਾਂ ਇੰਨੀ ਵੱਡੀ ਪਹਿਲ ਕਦੇ ਨਹੀਂ ਹੋਈ। ਪ੍ਰੋਗਰਾਮ ਵਿੱਚ ਬਲਬੀਰ ਸਿੰਘ  ਬਾਠ,  ਸਰਪੰਚ ਅਵਤਾਰ ਸਿੰਘ,  ਸਰਪੰਚ ਹਰਭਜਨ ਸਿੰਘ,  ਸੁਖਵਿੰਦਰ ਅਟਾਰੀ,  ਬਲੀ ਸਿੰਘ,  ਅਮਰਕੀਕ ਸਿੰਘ  ਅਲੀਕੇ,  ਮੇਜਰ ਸਿੰਘ,  ਭਗਵਾਨ ਸਿੰਘ,  ਸੁੱਚਾ ਸਿੰਘ,  ਫੌਜਾ ਸਿੰਘ,  ਸਤਨਾਮ ਸਿੰਘ,  ਸੁਖਵਿੰਦਰ ਸਿੰਘ ਸਮੇਤ ਕਈ ਪਤਵੰਤੇ ਲੋਗ ਮੌਜੂਦ ਸਨ।