ਫਿਰੋਜ਼ਪੁਰ| ਫਿਰੋਜ਼ਪੁਰ ਤੋਂ ਇਕ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆਈ ਹੈ। ਇਥੇ ਆਪਣੇ ਖੇਤਾਂ ਨੂੰ ਝੋਨਾ ਲਾਉਣ ਗਿਆ 18 ਸਾਲਾਂ ਦਾ ਮੁੰਡਾ ਸਤਲੁਜ ਦੇ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਿਆ। ਪਰਿਵਾਰਕ ਮੈਂਬਰਾਂ ਤੇ ਪਿੰਡ ਵਾਲਿਆਂ ਨੂੰ ਕਾਫੀ ਭਾਲ ਕਰਨ ਤੋਂ ਬਾਅਦ ਉਸਦੀ ਲਾਸ਼ ਮਿਲੀ ਹੈ।
ਮਾਮਲਾ ਫਿਰੋਜ਼ਪੁਰ ਦੇ ਝੁੱਗੇ ਕੇਸਰ ਪਿੰਡ ਦਾ ਹੈ। ਲੜਕੇ ਦਾ ਨਾਂ ਕੁਲਵਿੰਦਰ ਹੈ। ਉਹ ਆਪਣੀ ਹਾਲ਼ੇ ਉਤੇ ਲਈ ਜ਼ਮੀਨ ਉਤੇ ਲਾਏ ਝੋਨੇ ਨੂੰ ਦੇਖਣ ਗਿਆ ਸੀ ਕਿ ਇਹ ਹਾਦਸਾ ਹੋ ਗਿਆ।
ਹਾਦਸੇ ਕਾਰਨ ਪੀੜਤ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ।
(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ
ਵੇਖੋ ਵੀਡੀਓ