ਫਿਰੋਜ਼ਪੁਰ | ਫਿਰੋਜ਼ਪੁਰ ਦੇ ਇਤਿਹਾਸਕ ਗੁਰਦੁਆਰਾ ਜਾਮਨੀ ਸਾਹਿਬ ‘ਚ ਲੰਗਰ ਸੇਵਾ ਦੌਰਾਨ ਸਿਲੰਡਰ ਨੂੰ ਅੱਗ ਲੱਗਣ ਕਾਰਨ ਉਸ ਦੀ ਚਪੇਟ ‘ਚ ਪੰਜ ਸਕੂਲੀ ਬੱਚੇ ਆ ਗਏ, ਜੋ ਕਿ ਬੁਰੀ ਤਰ੍ਹਾਂ ਝੁਲਸ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ।
ਬੱਚੇ ਇੰਨੀ ਬੁਰੀ ਤਰ੍ਹਾਂ ਝੁਲਸੇ ਹਨ ਕਿ 50 ਤੋਂ 70 ਫੀਸਦੀ ਸੜੇ ਹੋਏ ਹਨ । ਜਾਣਕਾਰੀ ਅਨੁਸਾਰ ਇਹ ਬੱਚੇ ਗੁਰਦੁਆਰਾ ਸਾਹਿਬ ‘ਚ ਸੇਵਾ ਕਰਨ ਆਏ ਸੀ ਤੇ ਲੰਗਰ ਹਾਲ ਦੇ ਨੇੜੇ ਸੇਵਾ ਕਰ ਰਹੇ ਸਨ । ਇਸ ਦੌਰਾਨ ਉੱਥੇ ਸਿਲੰਡਰ ਨੂੰ ਅੱਗ ਲੱਗ ਗਈ ਅਤੇ ਇਹ ਬੱਚੇ ਉਸ ਦੀ ਚਪੇਟ ‘ਚ ਆ ਗਏ । ਅੱਗ ਲੱਗਣ ਨਾਲ ਝੁੱਲਸੇ ਇਨ੍ਹਾਂ ਬੱਚਿਆਂ ਵਿੱਚੋਂ 2 ਦੀ ਹਾਲਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ।