FCI ਘੁਟਾਲਾ : ਦਿੱਲੀ, ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਮੇਤ 50 ਤੋਂ ਵੱਧ ਥਾਵਾਂ ‘ਤੇ ਸੀਬੀਆਈ ਦੇ ਛਾਪੇ, ਹੁਣ ਤੱਕ 60 ਲੱਖ ਬਰਾਮਦ

0
429

ਚੰਡੀਗੜ੍ਹ | ਭਾਰਤੀ ਖੁਰਾਕ ਨਿਗਮ (ਐਫਸੀਆਈ) ਘੁਟਾਲੇ ਦੇ ਸਬੰਧ ਵਿੱਚ ਪੰਜਾਬ, ਹਰਿਆਣਾ, ਦਿੱਲੀ ਅਤੇ ਚੰਡੀਗੜ੍ਹ ਸਮੇਤ 50 ਤੋਂ ਵੱਧ ਥਾਵਾਂ ‘ਤੇ ਸੀਬੀਆਈ ਦੇ ਛਾਪੇਮਾਰੀ ਜਾਰੀ ਹੈ। ਸੀਬੀਆਈ ਅਧਿਕਾਰੀ ਮੁਤਾਬਕ ਸੀਬੀਆਈ ਨੇ ਐਫਸੀਆਈ ਦੇ ਡੀਜੀਐਮ ਰਾਜੀਵ ਮਿਸ਼ਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ

ਐਫਸੀਆਈ ਅਧਿਕਾਰੀਆਂ (ਤਕਨੀਕੀ ਸਹਾਇਕ ਅਤੇ ਈਡੀ ਪੱਧਰ ਦੇ ਅਧਿਕਾਰੀ) ਨੇ ਅਨਾਜ ਵਪਾਰੀਆਂ, ਮਿੱਲਰਾਂ ਸਮੇਤ ਅਨਾਜ ਵਿਤਰਕਾਂ ਦੇ ਗਠਜੋੜ ਦੇ ਸਬੰਧ ਵਿੱਚ 50 ਤੋਂ ਵੱਧ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ।

ਇਹ ਘਟੀਆ ਗੁਣਵੱਤਾ ਵਾਲੇ ਭੋਜਨ ਦੀ ਸਪਲਾਈ ਕਰਨ ਵਿੱਚ ਸ਼ਾਮਲ ਸਨ। ਐਫਸੀਆਈ ਵੱਲੋਂ ਖਰੀਦ, ਭੰਡਾਰਨ ਅਤੇ ਵੰਡ ਨਾਲ ਸਬੰਧਤ 50 ਤੋਂ ਵੱਧ ਥਾਵਾਂ ’ਤੇ ਛਾਪੇਮਾਰੀ ਕਰਕੇ ਹੁਣ ਤੱਕ 60 ਲੱਖ ਰੁਪਏ ਬਰਾਮਦ ਕੀਤੇ ਜਾ ਚੁੱਕੇ ਹਨ।