ਉੱਤਰ ਪ੍ਰਦੇਸ਼ | ਉੱਤਰ ਪ੍ਰਦੇਸ਼ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇਥੇ ਦੇ ਮੁਜ਼ੱਫਰਨਗਰ ਵਿੱਚ ਇੱਕ ਸਹੁਰੇ ਨੇ ਗਰਭਵਤੀ ਨੂੰਹ ਨਾਲ ਬਲਾਤਕਾਰ ਕੀਤਾ ਅਤੇ ਬਾਅਦ ‘ਚ ਉਸ ਨੂੰ ਚੁੱਪ ਰਹਿਣ ਦੀ ਧਮਕੀ ਵੀ ਦਿੱਤੀ। ਦੈਨਿਕ ਭਾਸਕਰ ‘ਚ ਛਪੀ ਇਕ ਖਬਰ ਮੁਤਾਬਿਕ ਜਦੋਂ ਪੀੜਤ ਨੂੰਹ ਨੇ ਇਸ ਬਾਰੇ ਆਪਣੇ ਪਤੀ ਨੂੰ ਦੱਸਿਆ ਤਾਂ ਪਤੀ ਨੇ ਕਿਹਾ ਕਿ ਹੁਣ ਮੈਂ ਤੈਨੂੰ ਆਪਣੇ ਨਾਲ ਨਹੀਂ ਰੱਖ ਸਕਦਾ ਕਿਉਂਕਿ ਹੁਣ ਤੂੰ ਮੇਰੇ ਪਿਤਾ ਦੀ ਪਤਨੀ ਬਣ ਗਈ ਹੈ।
ਦੱਸ ਦਈਏ ਕਿ ਪੀੜਤਾ ਦਾ ਵਿਆਹ ਅਗਸਤ 2022 ਵਿੱਚ ਹੋਇਆ ਸੀ। ਪੀੜਤਾ ਦਾ ਦੋਸ਼ ਹੈ ਕਿ ਉਸ ਦਾ ਸਹੁਰਾ ਵਿਆਹ ਤੋਂ ਬਾਅਦ ਤੋਂ ਹੀ ਉਸ ‘ਤੇ ਬੁਰੀ ਨਜ਼ਰ ਰੱਖਦਾ ਸੀ ਅਤੇ 5 ਜੁਲਾਈ ਨੂੰ ਮੌਕਾ ਵੇਖ ਕੇ ਉਸ ਨਾਲ ਜਬਰ-ਜ਼ਨਾਹ ਕਰ ਕੇ ਭੱਜ ਗਿਆ।
ਘਟਨਾ ਤੋਂ ਬਾਅਦ ਪੀੜਤਾ ਆਪਣੇ ਨਾਨਕੇ ਘਰ ਚਲੀ ਗਈ। ਪੀੜਤਾ ਨੇ 5 ਸਤੰਬਰ ਨੂੰ ਐਫਆਈਆਰ ਦਰਜ ਕਰਵਾਈ ਸੀ।