ਫਤਿਹਗੜ੍ਹ ਸਾਹਿਬ : ਫੁੱਫੜ ਨੇ ਪੈਸੇ ਦੇਣ ਬਦਲੇ ਭਤੀਜੇ ਦੀ ਘਰਵਾਲੀ ਨਾਲ ਗਲ਼ਤ ਕੰਮ ਦੀ ਰੱਖੀ ਡਿਮਾਂਡ, ਭਤੀਜੇ ਨੇ ਧੌਣ ਵੱਢੀ

0
2602

ਫਤਿਹਗੜ੍ਹ ਸਾਹਿਬ| ਫਤਿਹਗੜ੍ਹ ਸਾਹਿਬ ‘ਚ ਭਤੀਜੇ ਨੇ ਆਪਣੇ ਫੁੱਫੜ ਦਾ ਕਤਲ ਕਰ ਦਿੱਤਾ। ਚਾਕੂ ਨਾਲ ਗਰਦਨ ‘ਤੇ ਬੁਰੀ ਤਰ੍ਹਾਂ ਨਾਲ ਹਮਲਾ ਕਰਕੇ ਬੇਰਹਿਮੀ ਨਾਲ ਮਾਰਿਆ। ਕਾਰਨ ਇਹ ਸੀ ਕਿ ਫੁੱਫੜ ਭਤੀਜੇ ਦੀ ਪਤਨੀ ‘ਤੇ ਗੰਦੀ ਨਜ਼ਰ ਰੱਖਦਾ ਸੀ। ਮ੍ਰਿਤਕ ਦੀ ਪਛਾਣ ਸੁਰਿੰਦਰ ਸਿੰਘ ਛਿੰਦਾ (55) ਵਾਸੀ ਪਿੰਡ ਸੈਦਪੁਰ ਵਜੋਂ ਹੋਈ ਹੈ।

ਥਾਣਾ ਸਰਹਿੰਦ ਦੀ ਪੁਲਿਸ ਨੇ ਮ੍ਰਿਤਕ ਦੀ ਪਤਨੀ ਜਸਵੀਰ ਕੌਰ ਦੀ ਸ਼ਿਕਾਇਤ ‘ਤੇ ਕਤਲ ਦੇ ਦੋਸ਼ ‘ਚ ਗੁਰਜੀਤ ਸਿੰਘ ਵਾਸੀ ਹਰਪਾਲਪੁਰ ਅਤੇ ਉਸ ਦੇ ਸਾਥੀ ਸੁਖਵੀਰ ਸਿੰਘ ਵਾਸੀ ਭਵਾਨੀ ਕਲਾਂ ਨੂੰ ਗ੍ਰਿਫਤਾਰ ਕਰ ਕੇ ਵਾਰਦਾਤ ‘ਚ ਵਰਤਿਆ ਗਿਆ ਮੋਟਰਸਾਈਕਲ ਅਤੇ ਚਾਕੂ ਬਰਾਮਦ ਕਰ ਲਿਆ ਹੈ।

ਮੁਲਜ਼ਮ ਫੁੱਫੜ ਨੂੰ ਆਪਣੇ ਸਾਥੀ ਨਾਲ ਬਾਈਕ ’ਤੇ ਬਿਠਾ ਕੇ ਲੈ ਗਿਆ
ਐਸਐਸਪੀ ਡਾਕਟਰ ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਗੁਰਜੀਤ ਸਿੰਘ ਸੁਰਿੰਦਰ ਸਿੰਘ ਦਾ ਰਿਸ਼ਤੇ ਵਿਚ ਭਤੀਜਾ ਲੱਗਦਾ ਹੈ। ਸੁਰਿੰਦਰ ਸਿੰਘ ਪਿਛਲੇ ਕਾਫੀ ਸਮੇਂ ਤੋਂ ਗੁਰਜੀਤ ਸਿੰਘ ਦੀ ਪਤਨੀ ‘ਤੇ ਗੰਦੀ ਨਜ਼ਰ ਰੱਖ ਰਿਹਾ ਸੀ। ਗੁਰਜੀਤ ਸਿੰਘ ਨੂੰ ਇਸ ਗੱਲ ਦਾ ਗੁੱਸਾ ਆਉਂਦਾ ਸੀ। 28 ਜੁਲਾਈ ਦੀ ਰਾਤ ਨੂੰ ਗੁਰਜੀਤ ਸਿੰਘ ਆਪਣੇ ਦੋਸਤ ਸੁਖਵੀਰ ਸਿੰਘ ਨਾਲ ਆਪਣੇ ਫੁੱਫੜ ਕੋਲ ਆਇਆ। ਤਿੰਨੋਂ ਬਾਈਕ ‘ਤੇ ਪਿੰਡ ਬੁੱਚੜਾ ਦੇ ਬਿਰਧ ਆਸ਼ਰਮ ਕੋਲ ਗਏ। ਉੱਥੇ ਪਹਿਲੇ ਤਿੰਨਾਂ ਨੇ ਸ਼ਰਾਬ ਪੀਤੀ।

ਪਤਨੀ ਦੇ ਇਲਾਜ ਲਈ ਫੁੱਫੜ ਤੋਂ ਮੰਗੇ ਸੀ ਪੈਸੇ
ਇਸ ਦੌਰਾਨ ਗੁਰਜੀਤ ਸਿੰਘ ਨੇ ਆਪਣੇ ਫੁੱਫੜ ਸੁਰਿੰਦਰ ਸਿੰਘ ਤੋਂ ਪਤਨੀ ਦੇ ਇਲਾਜ ਲਈ ਪੈਸੇ ਉਧਾਰ ਮੰਗੇ । ਭਤੀਜੇ ਨੂੰ ਪੈਸੇ ਦੇਣ ਬਦਲੇ ਸੁਰਿੰਦਰ ਨੇ ਉਸਦੀ ਪਤਨੀ ਨਾਲ ਗਲ਼ਤ ਕੰਮ ਦੀ ਡਿਮਾਂਡ ਰੱਖ ਦਿੱਤੀ। ਜਿਸ ਤੋਂ ਬਾਅਦ ਗੁੱਸੇ ‘ਚ ਆ ਕੇ ਗੁਰਜੀਤ ਸਿੰਘ ਨੇ ਸੁਰਿੰਦਰ ਦੀ ਗਰਦਨ ‘ਤੇ ਚਾਕੂ ਨਾਲ ਕਈ ਵਾਰ ਕੀਤੇ। ਸੁਖਵੀਰ ਸਿੰਘ ਨੇ ਸੁਰਿੰਦਰ ਦੀਆਂ ਦੋਵੇਂ ਬਾਹਾਂ ਫੜੀਆਂ ਹੋਈਆਂ ਸਨ। ਜਦੋਂ ਦੋਵੇਂ ਸੁਰਿੰਦਰ ਨੂੰ ਮਾਰ ਰਹੇ ਸਨ ਤਾਂ ਇਸ ਦੌਰਾਨ ਪਤਨੀ ਜਸਵੀਰ ਕੌਰ ਵੀ ਉਥੇ ਪਹੁੰਚ ਗਈ ਸੀ।

ਜਿਸ ਨੂੰ ਦੇਖ ਕੇ ਦੋਸ਼ੀ ਫ਼ਰਾਰ ਹੋ ਗਏ। ਖੂਨ ਨਾਲ ਲੱਥਪੱਥ ਸੁਰਿੰਦਰ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦਾਖਲ ਕਰਵਾਇਆ ਗਿਆ। ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਐਸਐਸਪੀ ਗਰੇਵਾਲ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਫੜੇ ਗਏ ਹਨ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ