ਭਲਕੇ 12 ਜ਼ਿਲ੍ਹਿਆਂ ‘ਚ ਕਿਸਾਨ ਕਰਨਗੇ ਚੱਕਾ ਜਾਮ, 3 ਘੰਟਿਆਂ ਲਈ ਰੋਕਣਗੇ ਰੇਲਾਂ

0
458

ਅੰਮ੍ਰਿਤਸਰ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਪੰਜਾਬ ਭਰ ਵਿੱਚ 12 ਜਿਲਿਆਂ ਵਿੱਚ 14 ਥਾਵਾਂ ਉੱਤੇ ਰੇਲਾਂ ਰੋਕਿਆਂ ਜਾਣਗੀਆਂ। ਇਸ ਮੌਕੇ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿੱਚ ਇਹ ਪੰਜਾਬ ਭਰ ਵਿੱਚ ਤਿੰਨ ਘੰਟੇ ਰੇਲਾਂ ਰੋਕੀਆਂ ਜਾਣਗੀਆਂ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੰਧੇਰ ਨੇ ਦੱਸਿਆ ਕਿ ਸੂਬਾ ਕਮੇਟੀ ਵੱਲੋਂ 29 ਜਨਵਰੀ ਨੂੰ ਪੂਰੇ ਪੰਜਾਬ ਚ ਤਿੰਨ ਘੰਟੇ, 1 ਵਜੇ ਤੋਂ ਲੈ ਕੇ 3 ਵਜੇ ਤੱਕ, ਰੇਲ ਰੋਕੋ ਪ੍ਰੋਗਰਾਮ ਹੋਵੇਗਾ ਕਿਉਂਕਿ 29 ਜਨਵਰੀ 2021 ਸਿੰਘੂ ਬਾਰਡਰ ਦਿੱਲੀ ਮੋਰਚੇ ਵਿੱਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸਟੇਜ ‘ਤੇ ਆਰਐਸਐਸ ਦੇ ਗੁੰਡੇ ਅਮਨ ਡਬਾਸ ਤੇ ਪਰਦੀਪ ਖੱਤ੍ਰੀ ਦੀ ਅਗਵਾਈ ਵਿਚ, ਜੋ ਉਸ ਵੇਲੇ ਭਾਜਪਾ ਦੇ ਮੁੱਖ ਆਗੂ ਸਨ, ਹਮਲਾ ਕੀਤਾ ਗਿਆ ਸੀ |

ਹਾਲਾਂਕਿ ਕੇਂਦਰ ਤੇ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ 29 ਜਨਵਰੀ ਦਾ ਰੇਲ ਰੋਕੋ ਅੰਦੋਲਨ ਗਰਦਾਸਪੁਰ ਵਿੱਚ ਲਗਾਤਾਰ ਜਾਰੀ ਰਹੇਗਾ ਕਿਉਂਕਿ ਭਾਰਤ ਮਾਲਾ ਯੋਜਨਾ ਤਹਿਤ ਜੰਮੂ ਕਟੜਾ ਐਕਸਪ੍ਰੈਸ ਵੇਅ ਅਤੇ ਅੰਮ੍ਰਿਤਸਰ-ਊਨਾ ਹਾਈਵੇ ਲਈ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤੇ ਬਗੈਰ ਜਬਰੀ ਸਰਕਾਰ ਜਮੀਨਾ ਦਾ ਕਬਜ਼ਾ ਲੈਣ ਦੀ ਕੋਸ਼ਿਸ ਲਗਾਤਾਰ ਕਰ ਰਹੀ ਹੈ ਅਤੇ ਗੰਨੇ ਦੀ ਪਿੜਾਈ ਲਈ ਪੂਰੀ ਪਰਚੀ ਵਿਤਰਣ ਕੈਲੰਡਰ ਨੂੰ ਬਗੈਰ ਵਿਤਕਰੇ ਤੋਂ ਲਾਗੂ ਕਰਾਉਣਾ ਇਸਦੀਆਂ ਮੁਖ ਮੰਗਾਂ ਹੋਣਗੀਆਂ |

ਉਨ੍ਹਾਂ ਕਿਹਾ ਕਿ ਲਖੀਮਪੁਰ ਖੀਰੀ ਕੇਸ ਵਿੱਚ ਆਸ਼ੀਸ਼ ਮਿਸ਼ਰਾ ਦੀ ਜਮਾਨਤ ਰਦ ਕੀਤੀ ਜਾਵੇ ਅਜੇ ਮਿਸ਼ਰਾ ਟੈਨੀ ਨੂੰ ਗਿਰਫ਼ਤਾਰ ਕੀਤਾ ਜਾਵੇ ਭਾਰਤ wto ਤੋਂ ਬਾਹਰ ਆ ਜਾਂਦਾ ਹੈ ਬਿਜਲੀ ਸੰਸ਼ੋਧਨ ਦਾ ਬਿੱਲ ਵਾਪਿਸ ਹੋਣਾ ਚਾਹੀਦਾ ਹੈ ਕਿਹਾ ਜਦੌ ਤਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਕਿਸਾਨ ਸੰਘਰਸ਼ ਜਾਰੀ ਰਹੇਗਾ।