ਮੁਕਤਸਰ | ਪੰਜਾਬ ਹੋਈ ਬਾਰਿਸ਼ ਨੇ ਕਿਸਾਨਾਂ ਲਈ ਮੁਸੀਬਤ ਬਣ ਗਈ ਹੈ। ਹਲਕਾ ਲੰਬੀ ਤੇ ਮਲੋਟ ਦੇ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਵਿਚ ਪਾਣੀ ਭਰ ਗਿਆ ਹੈ। ਇਹ ਫਸਲ ਹੁਣ ਕਿਸ ਵੀ ਕੰਮ ਦੀ ਨਹੀਂ ਰਹੀ। ਬਾਰਿਸ਼ ਕਾਰਨਝੋਨੇ, ਨਰਮੇ ਤੇ ਮੂੰਗੀ ਦੀ ਫਸਲ ਦਾ ਨੁਕਸਾਨ ਹੋਇਆ। ਪਸ਼ੂਆਂ ਲਈ ਬੀਜੀਆ ਚਾਰਾਂ ਵਿਚ ਖਰਾਬ ਹੋ ਗਿਆ ਹੈ।ਖੇਤੀਬਾੜੀ ਵਿਭਾਗ ਦੇ ਅਨੁਸਾਰ ਪੂਰੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕਰੀਬ 15 ਹਜਾਰ ਹੈਕਟੇਅਰ ਏਕੜ ਫਸਲਾਂ ਪ੍ਰਭਾਵਿਤ ਹੋਈਆਂ ਹਨ।
ਪਿੰਡ ਮਿਡਾਂ, ਰਾਣੀਵਾਲਾ, ਬੋਦੀਵਾਲਾ, ਪੱਕੀ ਟਿਬੀ, ਈਨਾਂਖੇੜਾ, ਵਿਰਕਾ ਵਿਚ ਤਾਂ ਫਸਲ ਬੁਰੀ ਤਰ੍ਹਾਂ ਨਾਲ ਖਰਾਬ ਹੋ ਗਈ ਹੈ। ਖੇਤਾਂ ਵਿਚ ਖੜ੍ਹਾ ਗੋਡੇ-ਗੋਡੇ ਪਾਣੀ ਦਰਿਆਵਾਂ ਦਾ ਰੂਪ ਧਾਰਨ ਕਰ ਗਿਆ ਹੈ। ਫਸਲਾਂ ਵਿਚੋਂ ਪਾਣੀ ਦੀ ਨਿਕਾਸੀ ਅਲੱਗ ਅਲੱਗ ਪਿੰਡਾਂ ਦੇ ਲੋਕਾਂ ਵਿਚ ਇਕ ਝਗੜੇ ਬਣਦੀ ਜਾ ਰਹੀ ਹੈ।
ਇਸ ਮੌਕੇ ਪੀੜਤ ਕਿਸਾਨਾ ਦੀ ਸਾਰ ਲੈਣ ਪੁੱਜੇ ਬੀਜੇਪੀ ਦੇ ਸਾਬਕਾ ਜਿਲ੍ਹਾ ਪ੍ਰਧਾਨ ਅਤੇ ਹਲਕਾ ਲੰਬੀ ਤੋਂ ਬੀਜੇਪੀ ਦੇ ਉਮੀਦਵਾਰ ਰਹੇ ਰਕੇਸ਼ ਧੀਗੜਾ ਨੇ ਕਿਹਾ ਕਿ ਸੂਬੇ ਦੇ ਕਿਸਾਨਾਂ ਦੀ ਸਾਰ ਲੈਣਾ ਪੰਜਾਬ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ, ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪ੍ਰਭਾਵਤ ਫਸਲਾਂ ਦੀ ਜਲਦ ਗਿਰਦਾਵਰੀ ਕਰਵਾ ਕੇ ਯੋਗ ਮੂਆਵਜਾ ਦਿੱਤਾ ਜਾਵੇ।






































